ਝੱਖੜ ਹਨ੍ਹੇਰੀ ਦੀ ਲਪੇਟ ''ਚ ਆ ਕੇ ਇਕ ਕੱਚੇ ਮੁਲਾਜਮ ਦੀ ਮੌਤ, ਇਨਸਾਫ ਲਈ ਲਗਾਇਆ ਧਰਨਾ

Saturday, Apr 12, 2025 - 09:18 PM (IST)

ਝੱਖੜ ਹਨ੍ਹੇਰੀ ਦੀ ਲਪੇਟ ''ਚ ਆ ਕੇ ਇਕ ਕੱਚੇ ਮੁਲਾਜਮ ਦੀ ਮੌਤ, ਇਨਸਾਫ ਲਈ ਲਗਾਇਆ ਧਰਨਾ

ਬੁਢਲਾਡਾ (ਬਾਂਸਲ) ਬੀਤੀ ਕੱਲ੍ਹ ਕੁਦਰਤੀ ਆਫਤ ਹਨ੍ਹੇਰੀ ਝੱਖੜ ਆਉਣ ਤੇ ਡਿਊਟੀ ਦੌਰਾਨ ਨਗਰ ਕੌਂਸਲ ਦਾ ਕੱਚਾ ਮੁਲਾਜਮ ਉੱਪਰ ਦਰਖੱਤ ਡਿੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜਖਮੀ ਹੈ। ਮ੍ਰਿਤਕ ਦੇ ਵਾਰਸਾਂ ਨੂੰ ਇਨਸਾਫ ਦਵਾਉਣ ਲਈ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਬੋਰਡ ਦੇ ਕੱਚੇ ਮੁਲਾਜਮਾਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਚੌਂਕ 'ਚ ਜਿੱਥੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਉਥੇ ਵਿਧਾਇਕ ਦੇ ਖਿਲਾਫ ਵੀ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ 'ਤੇ ਧਰਨੇ ਨੂੰ ਸੰਬੋਧਨ ਕਰਦਿਆਂ ਸਫਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਦਾ ਕੱਚਾ ਕਰਮਚਾਰੀ ਸ਼ਿੰਦਾ ਸਿੰਘ ਜੋ ਕੱਲ ਆਪਣੀ ਡਿਊਟੀ ਦੌਰਾਨ ਕੁਦਰਤੀ ਆਫਤ ਦਾ ਸ਼ਿਕਾਰ ਹੋ ਗਿਆ। ਸਰਕਾਰ ਉਸਦੇ ਪਰਿਵਾਰ ਨੂੰ ਨੌਕਰੀ ਅਤੇ ਮੁੱਖ ਮੰਤਰੀ ਰਲੀਜ ਫੰਡ 'ਚੋਂ 1 ਕਰੌੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰੇ ਅਤੇ ਜ਼ਖਮੀ ਦਾ ਇਲਾਜ ਮੁਫਤ ਕਰਵਾਏ। ਇਸ ਮੌਕੇ ਸੀਪੀਆਈ ਦੇ ਆਗੂ ਕਾਮਰੇਡ ਜਗਸੀਰ ਸਿੰਘ ਰਾਏਕੇ ਨੇ ਕਿਹਾ ਕਿ ਇਸ ਅੰਨ੍ਹੀ ਬੋਲੀ ਸਰਕਾਰ ਦੇ ਰਾਜ 'ਚ ਹਰ ਵਰਗ ਦੁੱਖੀ ਨਜਰ ਆ ਰਿਹਾ ਹੈ। ਲਾਰਿਆਂ ਅਤੇ ਵਾਅਦਿਆਂ ਦੀ ਫੂਕ ਨਿਕਲ ਚੁੱਕੀ ਹੈ। ਉਨ੍ਹਾਂ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਲਗਾਏ ਧਰਨੇ ਦਾ ਸਮਰਥਨ ਕਰਦਿਆਂ ਹਮਾਇਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ 'ਚ ਸਾਥ ਦੇਣਗੇ। ਇਸ ਮੌਕੇ ਵੱਡੀ ਗਿਣਤੀ ਸਫਾਈ ਸੇਵਕ ਮੌਜੂਦ ਸਨ।


author

DILSHER

Content Editor

Related News