ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 8 ਲੱਖ ਦੀ ਠੱਗੀ,  1 ’ਤੇ ਕੇਸ ਦਰਜ

Thursday, Sep 20, 2018 - 01:29 AM (IST)

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 8 ਲੱਖ ਦੀ ਠੱਗੀ,  1 ’ਤੇ ਕੇਸ ਦਰਜ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਇਕ ਲਡ਼ਕੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 8 ਲੱਖ ਰੁ. ਦੀ ਠੱਗੀ ਮਾਰਨ ’ਤੇ ਇਕ ਵਿਅਕਤੀ ਖਿਲਾਫ ਥਾਣਾ ਸਿਟੀ ਬਰਨਾਲਾ ’ਚ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਮਨਦੀਪ ਕੌਰ ਵਾਸੀ ਠੁੱਲੇਵਾਲ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਕਿ ਉਹ ਕੈਨੇਡਾ ਮੈਰਿਜ ਬੇਸ ’ਤੇ ਜਾਣਾ ਚਾਹੁੰਦੀ ਸੀ। 16/6/16 ਨੂੰ ਉਸ ਦੀ ਕਮਿਸ਼ਨ ਆਫ ਕੈਨੇਡਾ ਅੰਬੈਸੀ ’ਚ ਇੰਟਰਵਿਊ ਸੀ। 11/6/16 ਨੂੰ ਮੁਦੱਈ ਕਮਿਸ਼ਨ ਦਫਤਰ ਗਈ ਤਾਂ ਦਫਤਰ ਦੇ ਗੇਟ ਅੱਗੇ ਉਸ ਨੂੰ  ਰਣਜੀਤ ਸਿੰਘ ਵਾਸੀ ਮੀਰਾ ਬਾਗ ਵੈਸਟ ਵਿਹਾਰ ਨਵੀਂ ਦਿੱਲੀ ਮਿਲਿਆ, ਜਿਸ ਨੇ ਉਸ ਨੂੰ ਕੈਨੇਡਾ ਭੇਜਣ ਅਤੇ ਇੰਟਰਵਿਊ ਕਲੀਅਰ ਕਰਵਾਉਣ ਲਈ 15 ਲੱਖ ਲੱਗਣ ਬਾਰੇ ਕਿਹਾ। 13/6/16 ਨੂੰ ਉਸ ਨੇ ਉਕਤ  ਨੂੰ 5 ਲੱਖ ਰੁ. ਕੈਸ਼ ਦਿੱਲੀ ’ਚ ਅਤੇ 3 ਲੱਖ ਰੁਪਏ ਬਰਨਾਲਾ ਦੀਆਂ ਵੱਖ-ਵੱਖ ਬੈਂਕਾਂ ਦੁਆਰਾ ਟਰਾਂਸਫਰ ਕਰਵਾਏ ਪਰ ਫਿਰ ਵੀ ਉਹ ਇੰਟਰਵਿਊ ’ਚੋਂ ਫੇਲ ਹੋ ਗਈ ਤਾਂ ਉਕਤ ਨੇ ਮੁਦੱਈ ਨੂੰ ਭਰੋਸੇ ’ਚ ਲੈ ਕੇ 45 ਦਿਨਾਂ ’ਚ ਵੀਜ਼ਾ ਲਵਾ ਦੇਣ ਲਈ ਕਿਹਾ। ਉਕਤ ਦੋਸ਼ੀ ਨੇ ਮੁਦੱਈ ਦਾ ਵੀਜ਼ਾ ਨਹੀਂ ਲਗਵਾਇਆ ਅਤੇ ਉਸ ਦੇ ਪੈਸੇ ਵਾਪਸ ਨਾ ਕਰਦੇ ਹੋਏ ਉਸ ਨਾਲ 8 ਲੱਖ ਰੁਪਏ ਦੀ ਠੱਗੀ ਮਾਰੀ ਹੈ। 


Related News