ਸੰਗਰੂਰ ਜ਼ਿਲ੍ਹੇ ’ਚ ਕੋਰੋਨਾ ਦੇ 70 ਨਵੇਂ ਮਾਮਲੇ ਆਏ ਸਾਹਮਣੇ, 1 ਦੀ ਮੌਤ

09/22/2020 1:24:33 AM

ਸੰਗਰੂਰ/ਬਰਨਾਲਾ,(ਬੇਦੀ,ਵਿਵੇਕ ਸਿੰਧਵਾਨੀ, ਰਵੀ)- ਕੋਰੋਨਾ ਨਾਲ ਜ਼ਿਲ੍ਹਾ ਸੰਗਰੂਰ ’ਚ ਅੱਜ ਇਕ ਹੋਰ ਮੌਤ ਹੋ ਗਈ ਜਦਕਿ 70 ਨਵੇਂ ਕੇਸ ਦਰਜ ਕੀਤੇ ਗਏ। ਜਾਣਕਾਰੀ ਅਨੁਸਾਰ ਮਾਲੇਰਕੋਟਲਾ ਦੀ 38 ਸਾਲਾ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲ੍ਹੇ ’ਚ 70 ਨਵੇਂ ਕੇਸ ਆਉਣ ਕੁੱਲ ਪਾਜ਼ੇਟਿਵ ਮਾਮਲੇ ਵੱਧ ਕੇ 3238 ਤੱਕ ਪੁੱਜ ਚੁੱਕੇ ਹਨ ਜਦਕਿ 2551 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ ਤੇ ਐਕਟਿਵ ਮਾਮਲੇ 560 ਹਨ। ਮੌਤਾਂ ਦਾ ਅੰਕੜਾਂ 127 ਤੱਕ ਪੁੱਜ ਚੁੱਕਾ ਹੈ। ਜਦਕਿ ਅੱਜ 62 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰ ਵਾਪਸੀ ਕੀਤੀ ਹੈ।

ਸਗਰੂਰ ਕੋਰੋਨਾ ਆਪਡੇਟ

ਕੁੱਲ ਕੇਸ 3238

ਐਕਟਿਵ ਕੇਸ 560

ਠੀਕ ਹੋਏ 2551

ਮੌਤਾਂ 127

ਬਰਨਾਲਾ ਜ਼ਿਲ੍ਹੇ ’ਚ 13 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ

ਜ਼ਿਲ੍ਹਾ ਬਰਨਾਲਾ ਵਿਚ ਹੁਣ ਤੱਕ 27154 ਮਰੀਜ਼ਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ’ਚੋਂ 1679 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 24797 ਕੇਸ ਨੈਗੇਟਿਵ ਪਾਏ ਗਏ ਹਨ ਜਦਕਿ 678 ਮਰੀਜ਼ਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲੇ ’ਚੋਂ ਹੁਣ ਤੱਕ 1221 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਜਦੋਂਕਿ ਜ਼ਿਲਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 13 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ’ਚੋਂ 6 ਕੇਸ, ਬਲਾਕ ਧਨੌਲਾ ’ਚੋਂ 1 ਕੇਸ ਜਦੋਂਕਿ ਬਲਾਕ ਮਹਿਲ ਕਲਾਂ ’ਚੋਂ 3 ਅਤੇ ਬਲਾਕ ਤਪਾ ’ਚੋਂ 3 ਕੇਸ ਸਾਹਮਣੇ ਆਏ ਹਨ। ਹੁਣ ਤੱਕ ਜ਼ਿਲਾ ਬਰਨਾਲਾ ’ਚ 1679 ਕੇਸ ਸਾਹਮਣੇ ਆਏ ਹਨ। ਜਿਸ ’ਚੋਂ 12 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ। 421 ਕੇਸ ਐਕਟਿਵ ਹਨ। ਹੁਣ ਤੱਕ ਜ਼ਿਲੇ ’ਚ ਕੁੱਲ 37 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਬਲਾਕ ਵਾਈਜ਼ ਵੇਰਵਾ

ਬਰਨਾਲਾ ਅਰਬਨ

ਕਨਫਰਮ ਕੇਸ 982

ਡਿਸਚਾਰਜ 711

ਐਕਟਿਵ 250

ਮੌਤ 21

ਬਲਾਕ ਤਪਾ

ਕਨਫਰਮ ਕੇਸ 346

ਡਿਸਚਾਰਜ 275

ਐਕਟਿਵ 66

ਮੌਤ 5

ਬਲਾਕ ਧਨੌਲਾ

ਕਨਫਰਮ ਕੇਸ 205

ਡਿਸਚਾਰਜ 135

ਐਕਟਿਵ 64

ਮੌਤ 6

ਬਲਾਕ ਮਹਿਲ ਕਲਾਂ

ਕਨਫਰਮ ਕੇਸ 146

ਡਿਸਚਾਰਜ 100

ਐਕਟਿਵ 41

ਮੌਤ 5

ਬਰਨਾਲਾ ਕੋਰੋਨਾ ਆਪਡੇਟ

ਕੁੱਲ ਕੇਸ 1679

ਐਕਟਿਵ ਕੇਸ 421

ਠੀਕ ਹੋਏ 1221

ਮੌਤਾਂ 37


Bharat Thapa

Content Editor

Related News