ਨਸ਼ੇ ਵਾਲੇ ਪਦਾਰਥਾਂ ਸਮੇਤ 7 ਕਾਬੂ
Tuesday, Nov 24, 2020 - 01:02 AM (IST)

ਮਾਨਸਾ,(ਸੰਦੀਪ ਮਿੱਤਲ)- ਜ਼ਿਲ੍ਹਾ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 800 ਨਸ਼ੇ ਵਾਲੇ ਕੈਪਸੂਲ, 11 ਨਸ਼ੇ ਵਾਲੀਆਂ ਸ਼ੀਸ਼ੀਆਂ, 90 ਨਸ਼ੇ ਵਾਲੀਆਂ ਗੋੋਲੀਆਂ, 1 ਕਿਲੋੋ 500 ਗ੍ਰਾਮ ਚੂਰਾ-ਪੋਸਤ, 1 ਚਾਲੂ ਭੱਠੀ, 285 ਲੀਟਰ ਲਾਹਣ ਅਤੇ 19 ਬੋਤਲਾਂ ਸ਼ਰਾਬ ਸਮੇਤ ਮੋੋਟਰਸਾਈਕਲ ਦੀ ਬਰਾਮਦਗੀ ਕੀਤੀ ਹੈ।
ਜ਼ਿਲ੍ਹਾ ਪੁਲਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਸ ਪਾਰਟੀ ਨੇ ਬਲਵੰਤ ਸਿੰਘ ਉਰਫ ਬੋੋਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰ ਕੇ ਉਸ ਤੋਂ 11 ਨਸ਼ੇ ਵਾਲੀਆਂ ਸ਼ੀਸ਼ੀਆਂ ਮਾਰਕਾ ਵਿਨਸੀਰੈਕਸ ਅਤੇ 90 ਨਸ਼ੇ ਵਾਲੀਆਂ ਗੋੋਲੀਆਂ ਬਰਾਮਦ ਕੀਤੀਆਂ। ਐਂਟੀ-ਨਾਰਕੋਟਿਕਸ ਸੈੱਲ ਮਾਨਸਾ ਦੀ ਪੁਲਸ ਪਾਰਟੀ ਨੇ ਪਿਛਲੇ ਦਿਨੀਂ ਲੱਕੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੰਡਾ ਕਲਾਂ ਨੂੰ ਕਾਬੂ ਕਰ ਕੇ ਉਸ ਤੋਂ ਨਸ਼ੇ ਵਾਲੇ ਕੈਪਸੂਲ ਬਰਾਮਦ ਕਰ ਕੇ ਉਸ ਵਿਰੁੱਧ ਥਾਣਾ ਸਰਦੂਲਗਡ਼੍ਹ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਸੀ, ਜਿਸ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ 600 ਨਸ਼ੇ ਵਾਲੇ ਕੈਪਸੂਲ ਮਾਰਕਾ ਟਰਮਾਡੋੋਲ ਹੋੋਰ ਬਰਾਮਦ ਕੀਤੇ ਗਏ ਹਨ, ਜਿਸ ਦੀ ਪੁੱਛਗਿੱਛ ’ਤੇ ਅ/ਧ 29 ਐੱਨ. ਡੀ. ਪੀ. ਐੱਸ. ਐਕਟ ਦਾ ਵਾਧਾ ਕਰ ਕੇ ਰਵੀ ਸਿੰਘ ਉਰਫ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਝੰਡਾ ਕਲਾਂ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਕੇ ਉਸ ਤੋਂ ਵੀ 200 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਥਾਣਾ ਸਦਰ ਬੁਢਲਾਡਾ ਦੀ ਪੁਲਸ ਪਾਰਟੀ ਨੇ ਸੁਖਵਿੰਦਰ ਸਿੰਘ ਉਰਫ ਵਿੰਦਰ ਪੁੱਤਰ ਤੇਜਾ ਸਿੰਘ ਵਾਸੀ ਬੀਰੋੋਕੇ ਖੁਰਦ ਨੂੰ ਕਾਬੂ ਕਰ ਕੇ ਉਸ ਤੋਂ 1 ਕਿਲੋੋ 500 ਗ੍ਰਾਮ ਚੂਰਾ-ਪੋਸਤ ਬਰਾਮਦ ਹੋੋਣ ’ਤੇ ਉਸ ਵਿਰੁੱਧ ਥਾਣਾ ਸਦਰ ਬੁਢਲਾਡਾ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਥਾਣਾ ਬਰੇਟਾ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਬ੍ਰਿਸ਼ਪਾਲ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਭਾਵਾ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਵਾਇਆ। ਪੁਲਸ ਪਾਰਟੀ ਨੇ ਰੇਡ ਕਰ ਕੇ 150 ਲੀਟਰ ਲਾਹਣ ਬਰਾਮਦ ਕੀਤੀ ਗਈ, ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਸਿਟੀ-1 ਮਾਨਸਾ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਸੁਖਦੀਪ ਸਿੰਘ ਉਰਫ ਬੀਰੂ ਪੁੱਤਰ ਸੁਖਜਿੰਦਰ ਸਿੰਘ ਵਾਸੀ ਜੁਵਾਹਰਕੇ ਨੂੰ ਕਾਬੂ ਕਰ ਕੇ 100 ਲੀਟਰ ਲਾਹਣ, ਥਾਣਾ ਜੋੋਗਾ ਦੀ ਪੁਲਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਬਲਵੀਰ ਸਿੰਘ ਪੁੱਤਰ ਬਲਿਹਾਰ ਸਿੰਘ ਵਾਸੀ ਰਡ਼੍ਹ ਨੂੰ ਸ਼ਰਾਬ ਨਾਜਾਇਜ਼ ਕਸੀਦ ਕਰਦਿਆਂ ਮੌੌਕਾ ’ਤੇ ਕਾਬੂ ਕਰ ਕੇ 1 ਚਾਲੂ ਭੱਠੀ, 35 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ, ਥਾਣਾ ਬਰੇਟਾ ਦੀ ਪੁਲਸ ਪਾਰਟੀ ਨੇ ਨਿਰਮਲ ਸਿੰਘ ਪੁੱਤਰ ਬੱਲਮ ਸਿੰਘ ਵਾਸੀ ਚੱਕ ਅਲੀਸ਼ੇਰ ਅਤੇ ਜਗਦੀਪ ਸਿੰਘ ਉਰਫ ਦੀਪਾ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਵਾ ਨੂੰ ਮੋੋਟਰਸਾਈਕਲ ਸਮੇਤ ਕਾਬੂ ਕਰ ਕੇ 9 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਹੋੋਣ ’ਤੇ ਉਨ੍ਹਾਂ ਵਿਰੁੱਧ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਮੁਕੱਦਮਾ ਦਰਜ ਕਰਵਾ ਕੇ ਮਾਲ ਮੁਕੱਦਮਾ ਅਤੇ ਮੋੋਟਰਸਾਈਕਲ ਨੂੰ ਕਬਜ਼ਾ ਪੁਲਸ ’ਚ ਲਿਆ ਗਿਆ ਹੈ।