6 ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ, ਵਧ ਰਹੀਅਾਂ ਵਾਰਦਾਤਾਂ ਕਾਰਨ ਕਿਸਾਨਾਂ ’ਚ ਰੋਸ
Monday, Oct 22, 2018 - 01:32 AM (IST)

ਭਵਾਨੀਗਡ਼੍ਹ, (ਕਾਂਸਲ)- ਪਿੰਡ ਨਦਾਮਪੁਰ ਵਿਖੇ ਬੀਤੀ ਰਾਤ ਇਲਾਕੇ ਵਿਚ ਕਾਫੀ ਦੇਰ ਤੋਂ ਸਰਗਰਮ ਚੋਰ ਗਿਰੋਹ ਵੱਲੋਂ ਪਿੰਡ ਨਦਾਮਪੁਰ ਤੋਂ ਪਿੰਡ ਮੱਟਰਾਂ ਨੂੰ ਜਾਂਦੀ ਲਿੰਕ ਸਡ਼ਕ ’ਤੇ ਸਥਿਤ 6 ਖੇਤਾਂ ਵਿਚੋਂ ਟਰਾਂਸਫਾਰਮਰਾਂ ’ਚੋਂ ਤਾਬਾਂ ਚੋਰੀ ਕਰ ਲੈਣ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੌਕੇ ’ਤੇ ਇਕੱਠੇ ਹੋਏ ਕਿਸਾਨਾਂ ਪ੍ਰਗਟ ਸਿੰਘ, ਮੁਸਤਾਨ ਸਿੰਘ, ਜਰਨੈਲ ਸਿੰਘ, ਗੁਰਧਿਆਨ ਸਿੰਘ, ਅਮਰਜੀਤ ਸਿੰਘ, ਰਿੰਕੂ ਸਿੰਘ, ਹਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਹੁਣ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੁੰਦਿਆਂ ਹੀ ਇਲਾਕੇ ਵਿਚ ਕਾਫੀ ਦੇਰ ਤੋਂ ਸਰਗਰਮ ਚੋਰ ਗਿਰੋਹ ਨੇ ਫਿਰ ਕਿਸਾਨਾਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਚੋਰ ਗਿਰੋਹ ਨੇ ਪਿੰਡ ਨਦਾਮਪੁਰ ਤੋਂ ਪਿੰਡ ਮੱਟਰਾਂ ਨੂੰ ਜਾਂਦੀ ਸਡ਼ਕ ’ਤੇ ਸਥਿਤ ਨਛੱਤਰ ਸਿੰਘ ਪੁੱਤਰ ਚੇਤ ਸਿੰਘ ਅਤੇ ਉਸ ਦੇ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮੱਟਰਾਂ, ਬਲਵੀਰ ਸਿੰਘ ਪੁੱਤਰ ਮੀਤ ਸਿੰਘ, ਗੁਰਦੇਵ ਸਿੰਘ ਪੁੱਤਰ ਸੁੱਚਾ ਸਿੰਘ, ਰਾਜ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਮੱਘਰ ਸਿੰਘ ਸਾਰੇ ਵਾਸੀ ਪਿੰਡ ਨਦਾਮਪੁਰ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਦੀ ਭੰਨ-ਤੋਡ਼ ਕਰ ਕੇ ਇਨ੍ਹਾਂ ’ਚੋਂ ਤਾਂਬਾ ਚੋਰੀ ਕਰ ਲਿਆ। ਅੱਜ ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ’ਚ ਆਏ ਤਾਂ ਉਨ੍ਹਾਂ ਨੂੰ ਖੇਤਾਂ ਵਿਚੋਂ ਟਰਾਂਸਫਾਰਮਰਾਂ ਦੇ ਖਾਲੀ ਖੋਲ ਖੇਤ ਵਿਚ ਹੇਠਾਂ ਡਿੱਗੇ ਮਿਲੇ, ਜਿਸ ਦੀ ਸੂਚਨਾ ਉਨ੍ਹਾਂ ਬਾਕੀ ਕਿਸਾਨਾਂ ਨੂੰ ਦਿੱਤੀ। ਇਕੱਠੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਚੋਰ ਗਿਰੋਹ ਵੱਲੋਂ ਉਨ੍ਹਾਂ ਦੇ ਖੇਤਾਂ ’ਚੋਂ ਟਰਾਂਸਫਾਰਮਰਾਂ ਦੀ ਭੰਨ-ਤੋਡ਼ ਕਰ ਕੇ ਤਾਂਬਾ ਅਤੇ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਅਜੇ ਤੱਕ ਪੁਲਸ ਨੇ ਇਕ ਵੀ ਚੋਰ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਨਹੀਂ ਕੀਤੀ।