ਚੋਰਾਂ ਦੇ ਹੌਂਸਲੇ ਬੁਲੰਦ, ਇਕੋ ਰਾਤ 5 ਦੁਕਾਨਾਂ ਨੂੰ ਨਿਸ਼ਾਨਾ ਬਣਾ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Thursday, Dec 07, 2023 - 12:07 PM (IST)

ਚੋਰਾਂ ਦੇ ਹੌਂਸਲੇ ਬੁਲੰਦ, ਇਕੋ ਰਾਤ 5 ਦੁਕਾਨਾਂ ਨੂੰ ਨਿਸ਼ਾਨਾ ਬਣਾ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਰਾਮਾਂ ਮੰਡੀ (ਪਰਮਜੀਤ ਸਿੰਘ ਲਹਿਰੀ)- ਰਾਮਾਂ ਮੰਡੀ ਵਿਚ ਚੋਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰਾਂ ਨੂੰ ਹੁਣ ਪੁਲਸ ਦਾ ਡਰ ਵੀ ਨਹੀਂ ਰਿਹਾ। ਰਾਮਾਂ ਮੰਡੀ ਦੇ ਮੇਨ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ਵਿੱਚ ਬੀਤੀ ਰਾਤ ਚੋਰ ਕਰੀਬ 5 ਦੁਕਾਨਾਂ ਦਿੱਲੀ ਸਕੂਲ ਡਰੈੱਸ, ਅਮਨ ਗਾਰਮੈਂਟਸ, ਅਜੇ ਮੋਬਾਇਲ ਸਟੋਰ, ਚੂੜੀ ਸਟੋਰ ਆਦਿ ਦੁਕਾਨਾਂ ਦੇ ਤਾਲੇ ਤੋੜੇ ਕੇ ਦੁਕਾਨਾਂ ਵਿੱਚ ਪਿਆ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। 

PunjabKesari

ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਦੁਕਾਨ ਬੰਦ ਕਰਕੇ ਘਰੇ ਚਲੇ ਗਏ ਸਨ। ਸਵੇਰੇ ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਦੁਕਾਨਾਂ ਦੇ ਤਾਲੇ ਟੁੱਟੇ ਪਏ ਹਨ, ਜਦੋਂ ਅਸੀਂ ਆ ਕੇ ਵੇਖਿਆ ਤਾਂ ਦੁਕਾਨਾਂ ਦੇ ਤਾਲੇ ਟੁੱਟੇ ਪਾਏਗਏ ਅਤੇ ਦੁਕਾਨਾਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਜਿਸ ਦੀ ਸੂਚਨਾ ਤੁਰੰਤ ਰਾਮਾਂ ਪੁਲਸ ਮੁਖੀ ਨੂੰ ਦਿੱਤੀ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਵਿਚੋਂ ਗਰਮ ਕੋਟੀਆਂ, ਜੈਕਟਾਂ, ਮੋਬਾਇਲ ਫੋਨ ਆਦਿ ਕੀਮਤੀ ਸਾਮਾਨ ਅਤੇ ਗੱਲੇ ਵਿਚ ਪਈ ਨਕਦੀ ਲੈ ਕੇ ਫਰਾਰ ਹੋ ਗਏ। 

PunjabKesari

ਇਹ ਵੀ ਪੜ੍ਹੋ :ਤੀਜੇ ਦਿਨ 'ਚ ਦਾਖ਼ਲ ਹੋਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ, ਪਾਣੀ ਪੀ ਕੇ ਗੁਜ਼ਾਰ ਰਹੇ ਦਿਨ

ਪੀੜਤਾਂ ਨੇ ਸੀਨੀਅਰ ਪੁਲਸ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਪੁਲਸ ਦੀ ਗਸ਼ਤ ਕੀਤੀ ਜਾਵੇ ਅਤੇ ਚੋਰਾਂ ਦੀ ਭਾਲ ਕਰਕੇ ਉਸ ਦਾ ਚੋਰੀ ਹੋਇਆ ਸਾਮਾਨ ਵਾਪਸ ਦਿਵਾਇਆ ਜਾਵੇ। ਰੋਸ ਵਜੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ ਅਤੇ ਮੰਗ ਕੀਤੀ ਕਿ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਦਾ ਚੋਰੀ ਹੋਇਆ ਸਾਮਾਨ ਉਨ੍ਹਾਂ ਨੂੰ ਵਾਪਸ ਦਿਵਾਇਆ ਜਾਵੇ। 

PunjabKesari

ਇਹ ਵੀ ਪੜ੍ਹੋ : ਰਾਜ ਸਭਾ 'ਚ ਗਰਜੇ ਸੰਤ ਬਲਬੀਰ ਸਿੰਘ ਸੀਚੇਵਾਲ, ਚੁੱਕਿਆ ਖਾੜੀ ਦੇਸ਼ਾਂ 'ਚ ਔਰਤਾਂ ਨੂੰ ਵੇਚਣ ਦਾ ਮੁੱਦਾ


author

shivani attri

Content Editor

Related News