ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੇ 45 ਲੱਖ ਰੁਪਏ

06/05/2019 1:13:34 AM

ਫ਼ਰੀਦਕੋਟ, (ਰਾਜਨ)— ਵਿਦੇਸ਼ ਭੇਜਣ ਦੇ ਨਾਂ 'ਤੇ 45 ਲੱਖ ਰੁਪਏ ਦੀ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਤੇ ਥਾਣਾ ਸਿਟੀ ਵਿਖੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਪੁਲਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ। ਸ਼ਿਕਾਇਤਕਰਤਾ ਛਿੰਦਰਪਾਲ ਤਿਵਾੜੀ ਪੁੱਤਰ ਕਸਤੂਰੀ ਲਾਲ ਵਾਸੀ ਨਿਊ ਕੈਂਟ ਰੋਡ, ਫ਼ਰੀਦਕੋਟ ਨੇ ਦੋਸ਼ ਲਾਇਆ ਕਿ ਗੁਰਮੀਤ ਸਿੰਘ ਵਾਸੀ ਘੁਲਾਲ, ਦਲਵਿੰਦਰ ਸਿੰਘ, ਚਰਨਜੀਤ ਕੌਰ, ਸ਼ਿਵ ਪ੍ਰਤਾਪ, ਮੀਨਾ ਅਤੇ ਅਮਿਤ ਅਨੂਪ ਨੇ ਉਸ ਦੇ ਲੜਕੇ ਸਾਗਰ ਤਿਵਾੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਰੁਪਏ ਦੀ ਠੱਗੀ ਮਾਰੀ ਹੈ।


KamalJeet Singh

Content Editor

Related News