ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 4 ਲੱਖ, ਮਾਮਲਾ ਦਰਜ

Saturday, Oct 12, 2024 - 05:22 AM (IST)

ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਨੇ ਠੱਗੇ 4 ਲੱਖ, ਮਾਮਲਾ ਦਰਜ

ਮੋਗਾ (ਆਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਤਖਾਣਵੱਧ ਨਿਵਾਸੀ ਪ੍ਰਦੀਪ ਸਿੰਘ ਨੂੰ ਵਰਕ ਪਰਮਿਟ ਦੇ ਆਧਾਰ ’ਤੇ ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਵੱਲੋਂ 4 ਲੱਖ ਰੁਪਏ ਦੀ ਠੱਗੀ ਕੀਤੀ ਗਈ। ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਟਰੈਵਲ ਏਜੰਟ ਨਾਰਾਇਣ ਸਿੰਘ ਨਿਵਾਸੀ ਪਿੰਡ ਖੁਖਰਾਣਾ ਖ਼ਿਲਾਫ਼ ਥਾਣਾ ਸਦਰ ਮੋਗਾ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 

ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦਾ ਚਾਹਵਾਨ ਸੀ, ਜਿਸ ਦੀ ਉਸ ਦੇ ਰਿਸ਼ਤੇਦਾਰ ਦੇ ਰਾਹੀਂ ਕਥਿਤ ਦੋਸ਼ੀ ਟਰੈਵਲ ਏਜੰਟ ਨਾਰਾਇਣ ਸਿੰਘ ਨਿਵਾਸੀ ਪਿੰਡ ਖੁਖਰਾਣਾ ਦੇ ਨਾਲ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਦੋ ਸਾਲ ਦੇ ਵਰਕ ਪਰਮਿਟ ’ਤੇ ਯੂਕ੍ਰੇਨ ਭੇਜ ਦੇਵੇਗਾ, ਜਿਸ ’ਤੇ ਸਾਢੇ 4 ਲੱਖ ਰੁਪਏ ਖ਼ਰਚ ਆਵੇਗਾ। ਉਸ ਨੇ ਮੈਨੂੰ ਮੋਗਾ ਆ ਕੇ ਆਪਣਾ ਪਾਸਪੋਰਟ ਦੇਣ ਦੇ ਲਈ ਕਿਹਾ। ਮੈਂ ਉਸ ਨੂੰ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ ਮੋਗਾ ਆ ਕੇ ਦੇ ਦਿੱਤੇ। 17 ਮਈ 2021 ਨੂੰ ਉਸ ਨੇ ਕਿਹਾ ਕਿ ਤੁਹਾਡਾ ਵੀਜ਼ਾ ਆ ਗਿਆ ਹੈ। ਮੈਂ ਉਸ ਨੂੰ ਸਾਢੇ 4 ਲੱਖ ਰੁਪਏ ਨਕਦੀ ਦੇ ਦਿੱਤੇ ਅਤੇ ਉਸ ਨੇ ਮੇਰੇ ਨਾਲ ਇਕ ਇਕਰਾਰ ਨਾਮਾ ਵੀ ਕੀਤਾ। ਉਕਤ ਟਰੈਵਲ ਏਜੰਟ ਨੇ ਮੈਨੂੰ ਕਿਹਾ ਕਿ ਉਹ ਉਸ ਨੂੰ ਅਸਲ ਪਾਸਪੋਰਟ ਟਿਕਟ ਦੇ ਨਾਲ ਹੀ ਵਾਪਸ ਕਰ ਦੇਵੇਗਾ। ਇਸ ਦੇ ਬਾਅਦ ਉਹ ਟਾਲ ਮਟੋਲ ਕਰਨ ਲੱਗਾ ਅਤੇ ਕਿਹਾ ਕਿ ਅਜੇ ਫਲਾਈਟਾਂ ਬੰਦ ਹਨ ਅਤੇ ਉਹ ਉਸਦਾ ਵੀਜ਼ਾ ਵਧਾ ਦੇਵੇਗਾ। 

ਇਹ ਵੀ ਪੜ੍ਹੋ- 9 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਭਿਆਨਕ ਹਾਦਸੇ 'ਚ ਮੌਤ, ਕੈਨੇਡਾ ਜਾਣ ਦੀ ਸੀ ਤਿਆਰੀ

ਇਸ ਤਰ੍ਹਾਂ ਉਸ ਨੇ ਨਾ ਤਾਂ ਮੇਰਾ ਵੀਜ਼ਾ ਵਧਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਅਤੇ ਨਾ ਹੀ ਯੂਕ੍ਰੇਨ ਭੇਜਿਆ। ਜਦ ਅਸੀਂ ਉਸ ਦੇ ਕੋਲ ਜਾ ਕੇ ਗੱਲ ਕੀਤੀ ਤਾਂ ਉਸ ਨੇ 50 ਹਜ਼ਾਰ ਰੁਪਏ ਅਤੇ ਪਾਸਪੋਰਟ ਵਾਪਸ ਕਰ ਦਿੱਤੇ ਅਤੇ ਬਾਕੀ ਪੈਸੇ ਕਿਸ਼ਤਾਂ ਵਿਚ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ 20 ਜਨਵਰੀ 2024 ਤੱਕ 3 ਲੱਖ ਰੁਪਏ ਵਾਪਸ ਕਰ ਦੇਵੇਗਾ, ਜੋ ਵਾਪਸ ਨਹੀਂ ਕੀਤੇ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਦੀ ਜਾਂਚ ਐਂਟੀ ਫਰਾਡ ਸੈਲ ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਅਧਿਕਾਰੀ ਨੇ ਦੋਵੇਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਤਾਂ ਟਰੈਵਲ ਏਜੰਟ ਨਾਰਾਇਣ ਸਿੰਘ ਨੇ ਕਿਹਾ ਕਿ ਉਸ ਨੇ ਪਟਿਆਲਾ ਦੇ ਇਕ ਟਰੈਵਲ ਏਜੰਟ ਤੋਂ ਵੀਜ਼ਾ ਲਗਵਾਇਆ ਹੈ ਪਰ ਕੋਈ ਸਬੂਤ ਪੇਸ਼ ਨਾ ਕਰ ਸਕਿਆ। ਜਾਂਚ ਦੇ ਦੌਰਾਨ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਦੇ ਖ਼ਿਲਾਫ਼ ਧੋਖਾਧੀ ਦਾ ਮਾਮਲਾ ਦਰਜ ਕੀਤਾ ਗਿਆ, ਗ੍ਰਿਫ਼ਤਾਰੀ ਬਾਕੀ ਹੈ।

ਇਹ ਵੀ ਪੜ੍ਹੋ- ਫਗਵਾੜਾ ਥਾਣੇ ਦਾ SHO ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ 

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News