ਇੰਮੀਗ੍ਰੇਸ਼ਨ ਕੰਪਨੀ ''ਚ ਪਾਰਟਨਰ ਬਣਾਉਣ ਦਾ ਝਾਂਸਾ ਦੇ ਕੇ ਠੱਗਿਆ 4 ਲੱਖ, ਮੁਨਾਫ਼ਾ ਦੇਣ ਤੋਂ ਵੀ ਕੀਤੀ ਨਾਂਹ

09/05/2023 11:22:07 AM

ਚੰਡੀਗੜ੍ਹ (ਸੁਸ਼ੀਲ) : ਸੈਕਟਰ-32 ਸਥਿਤ ਸਨਲੈਂਡ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ ਕੰਸਲਟੈਂਟਸ ਕੰਪਨੀ ਦੇ ਡਾਇਰੈਕਟਰ ਨੇ ਸੈਕਟਰ-47 ਨਿਵਾਸੀ ਨੂੰ ਬਿਜ਼ਨੈੱਸ ਐਸੋਸੀਏਟ ਵਜੋਂ ਆਪਣੀ ਕੰਪਨੀ ਵਿਚ ਸ਼ਾਮਲ ਕਰ ਕੇ 4 ਲੱਖ ਰੁਪਏ ਅਤੇ 20 ਫ਼ੀਸਦੀ ਪ੍ਰੋਫਿਟ ਗ਼ਬਨ ਕਰ ਲਿਆ। ਹਰਜੀਤ ਸਿੰਘ ਬੇਦੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਸਿਵਲ ਦੱਸ ਕੇ ਦਬਾ ਦਿੱਤਾ।

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਆਖਿਰ ਵਿਚ ਉਨ੍ਹਾਂ ਨੇ ਸਬੂਤਾਂ ਸਮੇਤ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਕੰਪਨੀ ਅਤੇ ਡਾਇਰੈਕਟਰ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਸੈਕਟਰ-34 ਥਾਣਾ ਪੁਲਸ ਨੇ ਜ਼ਿਲਾ ਅਦਾਲਤ ਦੇ ਹੁਕਮ ’ਤੇ ਸਨਲੈਂਡ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ ਕੰਸਲਟੈਂਟਸ ਕੰਪਨੀ ਦੇ ਡਾਇਰੈਕਟਰ ਗੁਲਸ਼ਨ ਕੁਮਾਰ, ਅਸ਼ੋਕ ਕੁਮਾਰ ਤੇ ਅਨੀਸ਼ਾ ਗੁਪਤਾ ਖਿਲਾਫ ਧੋਖਾਦੇਹੀ ਅਤੇ ਸਾਜਿਸ਼ ਰਚਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

2013 ’ਚ ਹੋਇਆ ਸੀ ਸਮਝੌਤਾ- ਸੈਕਟਰ-47 ਨਿਵਾਸੀ ਹਰਜੀਤ ਬੇਦੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਸੈਕਟਰ-32 ਸਥਿਤ ਸਨਲੈਂਡ ਐਜੂਕੇਸ਼ਨ ਐਂਡ ਇੰਮੀਗ੍ਰੇਸ਼ਨ ਕੰਸਲਟੈਂਟਸ ਕੰਪਨੀ ਵਿਚ ਫ੍ਰੀਲਾਂਸਰ ਸਲਾਹਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਨੂੰ ਕੰਪਨੀ ਵਿਚ ਗੁਲਸ਼ਨ ਕੁਮਾਰ, ਅਨੀਸ਼ਾ ਗੁਪਤਾ ਅਤੇ ਅਸ਼ੋਕ ਕੁਮਾਰ ਮਿਲੇ। ਤਿੰਨਾਂ ਨੇ ਉਸਨੂੰ ਕੰਪਨੀ ਵਿਚ 20 ਫ਼ੀਸਦੀ ਸ਼ੇਅਰ ਨਾਲ ਬਿਜ਼ਨੈੱਸ ਐਸੋਸੀਏਟ ਦੇ ਰੂਪ ਵਿਚ ਫਰਮ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। 5 ਜਨਵਰੀ 2013 ਨੂੰ ਹਰਜੀਤ ਸਿੰਘ, ਗੁਲਸ਼ਨ ਕੁਮਾਰ, ਅਸ਼ੋਕ ਕੁਮਾਰ ਅਤੇ ਰਾਜੇਸ਼ ਵਿਚਕਾਰ ਸਮਝੌਤੇ ’ਤੇ ਦਸਤਖਤ ਹੋਏ।

ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਗੰਢਿਆਂ ਨੇ ਚੱਕਰਾਂ 'ਚ ਪਾਏ ਲੋਕ, ਦੋ ਹਫ਼ਤਿਆਂ 'ਚ ਢਾਈ ਗੁਣਾ ਵਧਿਆ ਭਾਅ

ਬਾਅਦ ਵਿਚ ਪਤਾ ਚੱਲਿਆ ਕਿ ਉਕਤ ਲੋਕਾਂ ਵਲੋਂ ਆਪਣੇ ਰਿਸ਼ਤੇਦਾਰਾਂ ਦੇ ਨਾਂ ’ਤੇ ਬੈਂਕ ਖਾਤੇ ਖੋਲ੍ਹ ਕੇ ਉਨ੍ਹਾਂ ਵਿਚ ਰੁਪਏ ਟਰਾਂਸਫਰ ਕੀਤੇ ਜਾ ਰਹੇ ਹਨ। ਉਕਤ ਲੋਕਾਂ ਨੇ ਕੁਰੂਕਸ਼ੇਤਰ ਵਿਚ ਕੰਪਨੀ ਦਾ ਦਫ਼ਤਰ ਖੋਲ੍ਹਿਆ ਹੀ ਨਹੀਂ। ਜਦੋਂ ਉਸਨੇ ਆਪਣੇ ਰੁਪਏ ਵਾਪਸ ਮੰਗੇ ਤਾਂ ਦੇਣ ਤੋਂ ਇਨਕਾਰ ਕਰ ਦਿੱਤਾ ਤੇ 20 ਫੀਸਦੀ ਮੁਨਾਫਾ ਵੀ ਨਹੀਂ ਦਿੱਤਾ। ਉਸਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸਤੋਂ ਬਾਅਦ ਉਸਨੇ ਮਾਮਲਾ ਦਰਜ ਕਰਵਾਉਣ ਲਈ ਜ਼ਿਲਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਉਕਤ ਕੰਪਨੀ ਅਤੇ ਉਸਦੇ ਡਾਇਰੈਕਟਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


Anuradha

Content Editor

Related News