ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈ 4 ਕਿਲੋ ਅਫੀਮ ਸਮੇਤ 2 ਗ੍ਰਿਫਤਾਰ
Sunday, Oct 14, 2018 - 03:52 PM (IST)

ਰਾਜਪੁਰਾ (ਹਰਵਿੰਦਰ) - ਰਾਜਪੂਰਾ ਦੀ ਸਿਟੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਹੋਈ 4 ਕਿਲੋ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਰਾਜਪੁਰਾ ਦੇ ਡੀ. ਐੱਸ. ਪੀ. ਕ੍ਰਿਸ਼ਨ ਪੈਂਥੇ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਐੱਸ.ਐੱਚ.ਓ. ਸਿਟੀ ਗੁਰਚਰਨ ਸਿੰਘ ਦੀ ਅਗਵਾਈ ਹੇਠ ਟੀਮ ਨੇ ਨਾਕਾਬੰਦੀ ਕਰਦਿਆਂ ਜੰਮੂ ਦੇ ਪਿੰਡ ਡਗਿਆਣਾ ਦੇ ਅਮਰਜੀਤ ਸਿੰਘ ਨੂੰ ਮਿੱਡ-ਵੇ ਢਾਬੇ ਕੋਲ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਜਦਕਿ ਪੱਛਮੀ ਬੰਗਾਲ ਦੇ ਰਾਬਿੰਦਰ ਪ੍ਰਸਾਦ ਨੂੰ ਰਾਜਪੁਰਾ ਦੇ ਗਗਨ ਚੌਕ ਵਿਖੇ 2 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਕਾਬੂ ਕੀਤੇ ਦੋਵੇਂ ਵਿਅਕਤੀਆਂ ਖਿਲਾਫ ਪੁਲਸ ਨੇ ਰਾਜਪੁਰਾ ਦੇ ਸਿਟੀ ਥਾਣੇ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।