32 ਸਾਲਾ ਵਿਅਕਤੀ ਦੀ ਗੱਡੀ ਥੱਲੇ ਆਉਣ ਨਾਲ ਮੌਤ

Wednesday, Feb 09, 2022 - 09:10 AM (IST)

32 ਸਾਲਾ ਵਿਅਕਤੀ ਦੀ ਗੱਡੀ ਥੱਲੇ ਆਉਣ ਨਾਲ ਮੌਤ

ਮਲੋਟ (ਜੁਨੇਜਾ): 8 ਫਰਵਰੀ ਸ਼ਾਮ ਨੂੰ ਮਲੋਟ ਨੇੜੇ ਇਕ ਵਿਅਕਤੀ ਦੀ ਗੱਡੀ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸ਼ਾਮ ਕਰੀਬ 6-30 ਵਜੇ ਇਕ ਵਿਅਕਤੀ ਦੀ ਮਲੋਟ ਠੋਕਰ ਨੇੜੇ ਬੀਕਾਨੇਰ ਤੋਂ ਆਉਣ ਵਾਲੀ ਗੱਡੀ ਥੱਲੇ ਆਉਣ ਕਰ ਕੇ ਮੌਤ ਹੋ ਗਈ। ਰੇਲਵੇ ਪੁਲਸ ਚੌਕੀ ਦੇ ਇੰਚਾਰਜ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਣ ’ਤੇ ਏ. ਐੱਸ. ਆਈ. ਦਵਿੰਦਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਲਾਸ਼ ਬਰਾਮਦ ਕਰ ਕੇ ਸਰਕਾਰੀ ਹਸਪਤਾਲ ਲਿਆਂਦੀ, ਜਿੱਥੇ ਉਸਦੇ ਵਾਰਸਾਂ ਨੇ ਆ ਕੇ ਉਸਦੀ ਸ਼ਨਾਖਤ ਕੀਤੀ।

ਇਹ ਵੀ ਪੜ੍ਹੋ : ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਸ਼ਨਾਖਤ ਸਾਗਰ ਪੁੱਤਰ ਨਰੇਸ਼ ਕੁਮਾਰ (32) ਵਾਸੀ ਧੱਕਾ ਬਸਤੀ ਮਲੋਟ ਵਜੋਂ ਹੋਈ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : CM ਚੰਨੀ ਦੇ ਜਾਇਦਾਦ ਨਾ ਖ਼ਰੀਦਣ ਵਾਲੇ ਬਿਆਨ 'ਤੇ ਰਾਘਵ ਚੱਢਾ ਨੇ ਚੁੱਕੇ ਵੱਡੇ ਸਵਾਲ


author

Anuradha

Content Editor

Related News