ਨਾਜਾਇਜ਼ ਅਸਲੇ ਸਣੇ 3 ਵਿਅਕਤੀ ਕਾਬੂ

02/12/2020 8:43:00 PM

ਗਿੱਦਡ਼ਬਾਹਾ, (ਚਾਵਲਾ)- ਥਾਣਾ ਕੋਟਭਾਈ ਪਲਿਸ ਨੇ ਨਾਜਾਇਜ਼ ਅਸਲੇ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਥਾਣਾ ਕੋਟਭਾਈ ਕੇ ਮੁੱਖ ਅਫਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਬੀਤੀ ਮੰਗਲਵਾਰ ਰਾਤ ਲਗਭਗ 7.30 ਵਜੇ ਏ. ਐੱਸ. ਆਈ. ਮਨਜਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੁਕਤਸਰ–ਬਠਿੰਡਾ ਰੋਡ ਸਥਿਤ ਪਿੰਡ ਭਲਾਈਆਣਾ ਦੇ ਨਜ਼ਦੀਕ ਚਾਂਦ ਪੈਲੇਸ ਮੌਜੂਦ ਸੀ ਤਾਂ ਭਲਾਈਆਣਾ ਵਲੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਇਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿਚ ਸਵਾਰ 3 ਵਿਅਕਤੀਆਂ ਤੋਂ ਇਕ ਪਿਸਟਲ ਅਤੇ ਇਕ ਜ਼ਿੰਦਾਂ ਕਾਰਤੂਸ ਬਰਾਮਦ ਹੋਇਆ, ਜਿਨ੍ਹਾਂ ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ। ਮੁੱਖ ਅਫਸਰ ਅੰਗਰੇਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਇਕਬਾਲ ਸਿੰਘ ਪੁੱਤਰ ਕੁਲਦੀਪ ਸਿੰਘ, ਬੂਟਾ ਸਿੰਘ ਪੁੱਤਰ ਅਲਬੇਲ ਸਿੰਘ ਵਾਸੀ ਜੰਡਾ ਵਾਲਾ (ਬਠਿੰਡਾ) ਅਤੇ ਲਵਜੀਤ ਸਿੰਘ ਉਰਫ ਲਾਲੀ ਪੁੱਤਰ ਦਰਸ਼ਨ ਸਿੰਘ ਵਾਸੀ ਕਿੱਲੀ ਨਿਹਾਲ ਸਿੰਘ ਵਾਲਾ ਦੇ ਤੌਰ ’ਤੇ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


Bharat Thapa

Content Editor

Related News