ਬੱਕਰੀਆਂ ਚੋਰੀ ਕਰਨ ਵਾਲੇ 3 ਚੋਰ ਪੁਲਸ ਅੜਿੱਕੇ, 1 ਫਰਾਰ

Sunday, Feb 02, 2025 - 01:06 AM (IST)

ਬੱਕਰੀਆਂ ਚੋਰੀ ਕਰਨ ਵਾਲੇ 3 ਚੋਰ ਪੁਲਸ ਅੜਿੱਕੇ, 1 ਫਰਾਰ

ਜਲਾਲਾਬਾਦ, (ਆਦਰਸ਼ )- ਡੀ.ਜੀ.ਪੀ ਪੰਜਾਬ  ਗੌਰਵ ਯਾਦਵ, ਡੀ.ਆਈ.ਜੀ ਰੇਂਜ ਫਿਰੋਜ਼ਪੁਰ ਅਤੇ ਐੱਸ.ਐੱਸ.ਪੀ ਫ਼ਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਵੈਰੋ ਕਾ ਪੁਲਸ ਵੱਲੋਂ  ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। 
 
ਜਾਣਕਾਰੀ ਮੁਤਾਬਕ ਸੁਖਜੀਤ ਸਿੰਘ ਵਾਸੀ ਪਿੰਡ ਚੱਕ ਜਾਨੀਸਰ ਜੋ ਭੇਡਾਂ/ਬੱਕਰੀਆਂ ਚਾਰੁੳਣਾ ਦਾ ਕੰਮ ਕਰਦਾ ਹੈ  ਜਿਸ ਦੇ ਘਰੋਂ ਅੱਧੀ ਰਾਤ ਨੂੰ ਮੂੰਹ ਸਿਰ ਬੰਨ੍ਹੇ ਹੋਏ ਚਾਰ ਨੌਜਵਾਨ ਉਸਦੇ ਘਰੋਂ ਭੇਡਾਂ ਬੱਕਰੀਆਂ ਦੇ ਤਕਰੀਬਨ 13 ਨਗ ਇੱਕ ਵਹੀਕਲ ’ਚ ਲੱਡ ਕਰਕੇ ਫਰਾਰ ਹੋ ਗਏਸ। 

ਪੀੜ੍ਹਤ ਵਿਅਕਤੀ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਉਸ ਨਾਲ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਰੱਸੀਆਂ ਨਾਲ ਬੰਨ ਕੇ ਚੋਰਾਂ ਨੇ ਇਸ ਘਟਨਾ ਨੂੰ ਦਿੱਤਾ ਅੰਜ਼ਾਮ। ਜਿਸ ਤੋਂ ਬਾਅਦ ਸਵੇਰ ਹੋਣ ਤੇ ਪੀੜਤ ਵਿਅਕਤੀ ਨੇ ਥਾਣਾ ਵੈਰੋਕਾ ਦੀ ਪੁਲਸ ਨੂੰ ਇਹ ਸਾਰੀ ਘਟਨਾ ਬਾਰੇ  ਜਾਣਕਾਰੀ  ਦਿੱਤੀ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਥਾਣਾ ਵੈਰੋਕਾ ਦੀ ਪੁਲਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

ਜਾਣਕਾਰੀ ਦਿੰਦਿਆਂ ਥਾਣਾ ਵੈਰੋਕਾ ਦੇ ਇੰਚਾਰਜ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਇੱਕ ਨੌਜਵਾਨ ਅਜੇ ਫਰਾਰ ਹੈ ਉਸਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।  ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਵੀ ਕੀਤੀ ਜਾਏਗੀ।


author

Rakesh

Content Editor

Related News