ਬਾਈਕ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 41 ਮੋਟਰਸਾਈਕਲਾਂ ਸਣੇ 3 ਕਾਬੂ
Monday, Jul 18, 2022 - 07:33 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਪੁਲਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਐੱਸ.ਐੱਸ.ਪੀ. ਧਰੁਮਣ ਐੱਚ ਨਿੰਬਲੇ ਨੇ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਪਿੰਡ ਔਲਖ ਕੋਲ ਲਾਏ ਇਕ ਨਾਕੇ 'ਤੇ ਮੋਟਰਸਾਈਕਲ 'ਤੇ 3 ਸਵਾਰਾਂ ਨੂੰ ਰੋਕਿਆ ਗਿਆ ਤਾਂ ਇਕ ਮੋਟਰਸਾਈਕਲ ਚੋਰੀ ਦਾ ਬਰਾਮਦ ਹੋਇਆ। ਇਸ ਤੋਂ ਅੱਗੇ ਜਾਂਚ ਕਰਦਿਆਂ ਇਹ ਸਾਹਮਣੇ ਆਇਆ ਕਿ ਵਿਅਕਤੀ ਚੋਰੀ ਦੇ ਮੋਟਰਸਾਈਕਲ ਅੱਗੇ ਵੇਚਣ ਦਾ ਕੰਮ ਕਰਦੇ ਹਨ ਅਤੇ ਇਹ ਸ੍ਰੀ ਮੁਕਤਸਰ ਸਾਹਿਬ ਤੇ ਨੇੜਲੇ ਜ਼ਿਲ੍ਹਿਆਂ ਤੋਂ ਇਲਾਵਾ ਸਿਰਸਾ, ਡੱਬਵਾਲੀ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ। ਪੁਲਸ ਵੱਲੋਂ ਕੀਤੀ ਜਾਂਚ ਦੇ ਆਧਾਰ 'ਤੇ ਇਨ੍ਹਾਂ ਲੁਟੇਰਿਆਂ ਤੋਂ ਚੋਰੀ ਦੇ 41 ਮੋਟਰਸਾਈਕਲ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਅਬੋਹਰ : ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਹੋਈ ਫਾਇਰਿੰਗ, ਗੁਆਂਢੀ ਦੇ ਪੈਰ 'ਚ ਵੱਜੀ ਗੋਲੀ
ਕਾਬੂ ਕੀਤੇ ਗਏ ਲੁਟੇਰੇ ਥਾਣਾ ਲੰਬੀ ਦੇ ਪਿੰਡ ਫਤਿਹਪੁਰ ਮਨੀਆਂਵਾਲਾ ਨਾਲ ਸਬੰਧਿਤ ਹਨ, ਜਿਨ੍ਹਾਂ ਦੀ ਪਛਾਣ ਲਵਦੀਪ ਸਿੰਘ, ਤਰਸੇਮ ਸਿੰਘ ਤੇ ਲਖਵਿੰਦਰ ਸਿੰਘ ਵਜੋਂ ਹੋਈ ਹੈ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ 'ਤੇ ਅਜੇ ਹੋਰ ਪੁੱਛਗਿੱਛ ਜਾਰੀ ਹੈ। ਉਨ੍ਹਾਂ ਨਾਲ ਹੋਰ ਕੌਣ-ਕੌਣ ਸ਼ਾਮਲ ਸਨ ਤੇ ਇਨ੍ਹਾਂ ਮੋਟਰਸਾਈਕਲਾਂ ਤੋਂ ਇਲਾਵਾ ਹੁਣ ਤੱਕ ਕਿੰਨੇ ਹੋਰ ਮੋਟਰਸਾਈਕਲ ਪਹਿਲਾਂ ਵੇਚ ਚੁੱਕੇ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਲੁਟੇਰਿਆਂ 'ਚੋਂ ਲਵਦੀਪ ਸਿੰਘ 'ਤੇ ਇਸ ਤੋਂ ਪਹਿਲਾਂ ਵੀ 3 ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਰੇਲਵੇ ਲਾਈਨਾਂ ਪਾਰ ਕਰਦਿਆਂ ਟ੍ਰੇਨ ਹੇਠਾਂ ਆਉਣ 'ਤੇ ਵਿਅਕਤੀ ਦੀ ਹੋਈ ਦਰਦਨਾਕ ਮੌਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ