ਪਸ਼ੂਆਂ ਦੇ ਵਾੜੇ ’ਚ ਚਿੱਟਾ ਪੀਂਦੇ ਹੌਲਦਾਰ ਸਮੇਤ 3 ਕਾਬੂ

05/10/2022 9:58:54 AM

ਫ਼ਰੀਦਕੋਟ (ਰਾਜਨ) : ਸਥਾਨਕ ਥਾਣਾ ਸਿਟੀ ਦੇ ਏ. ਐੱਸ. ਆਈ. ਹਰਚਰਨ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਫ਼ਰੀਦਕੋਟ ਨਿਵਾਸੀ ਹੌਲਦਾਰ ਚਮਕੌਰ ਸਿੰਘ ਵਾਸੀ ਕੁਆਟਰ ਨੰਬਰ 27, ਜਗਸੀਰ ਸਿੰਘ ਅਤੇ ਸਤਵੀਰ ਸਿੰਘ ਫ਼ਰੀਦਕੋਟ ਨੂੰ ਪਸ਼ੂਆਂ ਦੇ ਵਾੜੇ ਵਿਚ ਚਿੱਟਾ ਪੀਂਦਿਆਂ ਕਾਬੂ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਸਮਾਜ ਸੇਵੀ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਇਹ ਸਾਰੇ ਗੁਰੂ ਤੇਗ ਬਹਾਦਰ ਨਗਰ ਵਿਖੇ ਸਥਿਤ ਪਸ਼ੂਆਂ ਦੇ ਵਾੜੇ ਵਿਚ ਬੈਠੇ ਚਿੱਟਾ ਪੀ ਰਹੇ ਹਨ, ਜਿਸ ’ਤੇ ਪੁਲਸ ਵੱਲੋਂ ਕਾਰਵਾਈ ਕਰਦਿਆਂ ਉਕਤ ਤਿੰਨਾਂ ਨੂੰ ਚਿੱਟੇ, ਲਾਈਟਰ ਅਤੇ ਸਿਲਵਰ ਪੰਨੀ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਪਾਕਿ ’ਚ ਬੈਠੇ ਅੱਤਵਾਦੀਆਂ ਨੂੰ ਭਾਰਤ ’ਚੋਂ ਡਰੋਨ ਰਾਹੀਂ ਹਥਿਆਰ ਭੇਜਣ ਵਾਲੇ 2 ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News