ਸਡ਼ਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ
Wednesday, Sep 11, 2019 - 09:35 PM (IST)

ਬੀਜਾ, (ਬਿਪਨ, ਧੀਰਾ)- ਬੀਤੀ ਰਾਤ ਕਸਬਾ ਬੀਜਾ ਵਿਖੇ ਵਾਪਰੇ ਦਰਦਨਾਕ ਸਡ਼ਕ ਹਾਦਸੇ ਵਿਚ ਮੰਡੀ ਗੋਬਿੰਦਗਡ਼੍ਹ ਦੇ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਚੌਕੀ ਕੋਟ ਥਾਣਾ ਸਦਰ ਖੰਨਾ ਦੇ ਥਾਣੇਦਾਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਨੌਜਵਾਨ ਗਗਨ ਮਲਹੋਤਰਾ ਵਾਸੀ ਸ਼ਾਂਤੀ ਨਗਰ ਅਤੇ ਪ੍ਰਿੰਸ ਕੁਮਾਰ ਸ਼ਰਮਾ ਵਾਸੀ ਵਿਕਾਸ ਨਗਰ, ਮੰਡੀ ਗੋਬਿੰਦਗਡ਼੍ਹ ਬੀਤੀ ਰਾਤ 11.30 ਵਜੇ ਆਪਣੇ ਮੋਟਰਸਾਈਕਲ ’ਤੇ ਲੁਧਿਆਣਾ ਤੋਂ ਸ਼ਾਪਿੰਗ ਕਰ ਕੇ ਵਾਪਸ ਮੰਡੀ ਗੋਬਿੰਦਗਡ਼੍ਹ ਨੂੰ ਆ ਰਹੇ ਸਨ। ਇਸੇ ਦੌਰਾਨ ਜਦੋਂ ਉਹ ਜੀ. ਟੀ. ਰੋਡ ਬੀਜਾ ਨੇਡ਼ੇ ਪੁੱਜੇ ਤਾਂ ਕਿਸੇ ਅਣਪਛਾਤੀ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਉਹ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਏ ਅਤੇ ਮੌਕੇ ’ਤੇ ਹੀ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ ’ਤੇ ਪੁਲਸ ਚੌਕੀ ਕੋਟ ਦੇ ਮੁਲਾਜ਼ਮਾਂ ਨੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਿਜਵਾਇਆ। ਮ੍ਰਿਤਕ ਨੌਜਵਾਨਾਂ ਦੇ ਨੇਡ਼ਲੇ ਰਿਸ਼ਤੇਦਾਰ ਰਾਜੇਸ਼ ਦੇ ਬਿਆਨਾਂ ’ਤੇ ਕਾਰ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਚੌਕੀ ਕੋਟ ਦੇ ਇੰਚਾਰਜ ਅਕਾਸ਼ ਦੱਤ ਨੇ ਦੱਸਿਆ ਕਿ ਪੁਲਸ ਕਾਰ ਸਮੇਤ ਦੋਸ਼ੀ ਦੀ ਭਾਲ ਕਰ ਰਹੀ ਹੈ।