ਫਿਰੋਜ਼ਪੁਰ ਦੀ ਚਰਚਿਤ ਜੇਲ੍ਹ ਚੈਕਿੰਗ ਦੌਰਾਨ 2 ਮੋਬਾਈਲ ਫ਼ੋਨ, ਡਾਟਾ ਕੇਬਲ, ਕਟਰ ਤੇ ਹੋਰ ਸਾਮਾਨ ਬਰਾਮਦ ਹੋਇਆ

05/06/2022 3:45:10 PM

ਫਿਰੋਜ਼ਪੁਰ (ਕੁਮਾਰ) : ਪਿਛਲੇ ਕਾਫੀ ਸਮੇਂ ਤੋਂ ਚਰਚਿਤ ਚੱਲੀ ਆ ਰਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਤਲਾਸ਼ੀ ਮੁਹਿੰਮ ਦੌਰਾਨ 2 ਮੋਬਾਈਲ ਫ਼ੋਨ, ਡਾਟਾ ਕੇਬਲ, ਕਟਰ ਆਦਿ ਬਰਾਮਦ ਹੋਏ ਹਨ, ਜਿਸਨੂੰ ਲੈ ਕੇ ਥਾਣਾ ਸਿਟੀ ਦੀ ਪੁਲਸ ਨੇ ਜਸਵਿੰਦਰ ਸਿੰਘ, ਬੰਟੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ ਪਵਨ ਕੁਮਾਰ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਜੇਲ੍ਹ ਹਰੀ ਸਿੰਘ ਵੱਲੋਂ ਭੇਜੇ ਲਿਖਤੀ ਪੱਤਰਾਂ ਵਿੱਚ ਦੱਸਿਆ ਗਿਆ ਹੈ ਕਿ ਹਵਾਲਾਤੀ ਜਸਵਿੰਦਰ ਸਿੰਘ ਨੂੰ ਪੇਸ਼ੀ ਲਈ ਫਾਜਿਲਕਾ ਤੋਂ ਜਦ ਵਾਪਸ ਲਿਆਂਦਾ ਗਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਕੀਪੈਡ ਮੋਬਾਈਲ ਫ਼ੋਨ ਬਰਾਮਦ ਹੋਇਆ ਅਤੇ ਜੇਲ੍ਹ ਦੀ ਪੁਰਾਣੀ ਬੈਰਕ ਨੰਬਰ ਇੱਕ ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਬੰਟੀ ਕੋਲੋਂ ਇੱਕ ਸੈਮਸੰਗ ਕੰਪਨੀ ਦਾ ਮੋਬਾਈਲ ਫ਼ੋਨ ਬਰਾਮਦ ਹੋਇਆ ਅਤੇ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲੈਣ ’ਤੇ 5 ਕਟਰ, 3 ਛੁਰੀਆਂ, 4 ਸੂਏ, ਇੱਕ ਦੰਦ ਕੱਢਣ ਵਾਲਾ ਪਲਾਸ ਅਤੇ ਤਾਂਬੇ ਦਾ ਬਣਿਆ ਹੋਇਆ ਮੋਚਨਾ ਲਾਵਾਰਿਸ ਹਾਲਤ ਵਿੱਚ ਬਰਾਮਦ ਹੋਇਆ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਜੋੜੇ ਨੇ ਇਕੱਠਿਆਂ ਪੀਤਾ ਜ਼ਹਿਰ, ਪਤਨੀ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


 


Meenakshi

News Editor

Related News