ਬੱਚਿਆਂ ਨੂੰ ਸਕੂਲੋਂ ਲੈਣ ਗਈ ਮਾਂ, ਪਿੱਛੋਂ ਚੋਰ ਨੇ ਘਰ ’ਤੇ ਕੀਤਾ ਹੱਥ ਸਾਫ

05/28/2023 10:50:05 PM

*2 ਲੱਖ ਦੀ ਨਕਦੀ ਅਤੇ ਗਹਿਣੇ ਚੋਰੀ
ਲੁਧਿਆਣਾ (ਤਰੁਣ) : ਥਾਣਾ ਡਿਵੀਜ਼ਨ ਨੰ. 5 ਅਤੇ ਚੌਕੀ ਕੋਚਰ ਮਾਰਕੀਟ ਦੇ ਅਧੀਨ ਪੈਂਦੇ ਇਲਾਕਾ ਮਾਡਲ ਟਾੱਊਨ ਦੇ ਇਕ ਘਰ ’ਚ ਅਣਪਛਾਤੇ ਚੋਰ ਨੇ ਹੱਥ ਸਾਫ ਕਰ ਦਿੱਤਾ। ਚੋਰ ਘਰ ਦੀ ਅਲਮਾਰੀ ਵਿਚੋਂ ਲੱਖਾਂ ਦੀ ਨਕਦੀ ਅਤੇ ਗਹਿਣੇ ਲੈ ਉੱਡਿਆ। ਵਾਰਦਾਤ ਦੇ ਸਮੇਂ ਘਰ ਦੀ ਮਾਲਕਣ ਬੱਚਿਆਂ ਨੂੰ ਸਕੂਲੋਂ ਲੈਣ ਗਈ ਸੀ। ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਸ ਮੌਕੇ ’ਤੇ ਪੁੱਜੀ। ਘਰ ਦੇ ਮਾਲਕ ਗੁਰਤੇਜ ਸਿੰਘ ਨੇ ਦੱਸਿਆ ਕਿ ਮਾਡਲ ਗ੍ਰਾਮ ਸਥਿਤ ਇਲਾਕੇ ’ਚ ਉਸ ਦਾ ਘਰ ਹੈ। ਉਹ ਸਵੇਰ ਕੰਮ ’ਤੇ ਚਲਾ ਗਿਆ। ਦੁਪਹਿਰ ਨੂੰ ਉਸ ਦੀ ਪਤਨੀ ਕਰੀਬ ਇਕ ਵਜੇ ਬੱਚਿਆਂ ਨੂੰ ਸਕੂਲੋਂ ਲੈਣ ਗਈ। ਢਾਈ ਵਜੇ ਜਦੋਂ ਉਸ ਦੀ ਪਤਨੀ ਬੱਚਿਆਂ ਦੇ ਨਾਲ ਘਰ ਵਾਪਸ ਆਈ ਤਾਂ ਦੇਖਿਆ ਕਿ ਘਰ ਦੇ ਅੰਦਰ ਅਲਮਾਰੀ ਖੁੱਲ੍ਹੀ ਹੈ ਅਤੇ ਅੰਦਰ ਪਈ ਕਰੀਬ 2 ਲੱਖ ਦੀ ਨਕਦੀ ਅਤੇ ਲੱਖਾਂ ਦੇ ਸੋਨੇ ਦੇ ਗਹਿਣੇ ਚੋਰੀ ਹਨ, ਜਦੋਂਕਿ ਚੋਰ ਚਾਂਦੀ ਦੇ ਗਹਿਣੇ ਉਥੇ ਹੀ ਛੱਡ ਗਿਆ।

ਇਹ ਵੀ ਪੜ੍ਹੋ : ਬੱਚਿਆਂ ਨੂੰ ਗੋਦ ਲੈਣ ਦੀ ਪ੍ਰਕਿਰਿਆ ਹੋਵੇਗੀ ਆਸਾਨ, ਜ਼ਿਲ੍ਹਾ ਮਜਿਸਟ੍ਰੇਟ ਨੂੰ ਹੁਕਮ ਜਾਰੀ ਕਰਨ ਦੀਆਂ ਮਿਲੀਆਂ ਸ਼ਕਤੀਆਂ     

ਚੌਕੀ ਕੋਚਰ ਮਾਰਕੀਟ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਜਲਦ ਹੀ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੀਂਹ ਨਹੀਂ ਪਰ ਬੱਦਲ ਛਾਏ ਰਹਿਣ ਨਾਲ ਤਾਪਮਾਨ ’ਚ 8 ਡਿਗਰੀ ਦੀ ਗਿਰਾਵਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News