ਗ਼ਮ ''ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਸੜਕ ਹਾਦਸੇ ''ਚ ਨਵ-ਵਿਆਹੁਤਾ ਸਣੇ 2 ਦੀ ਮੌਤ

Friday, Jun 17, 2022 - 09:44 PM (IST)

ਗ਼ਮ ''ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਸੜਕ ਹਾਦਸੇ ''ਚ ਨਵ-ਵਿਆਹੁਤਾ ਸਣੇ 2 ਦੀ ਮੌਤ

ਸਰਦੂਲਗੜ੍ਹ (ਚੋਪੜਾ) : ਸਿਰਸਾ-ਮਾਨਸਾ ਮੇਨ ਰੋਡ 'ਤੇ ਜਟਾਣਾ ਕੈਂਚੀਆਂ ਕੋਲ ਮੋਟਰਸਾਈਕਲ ਅਤੇ ਕਾਰ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਨਵ-ਵਿਆਹੁਤਾ ਸੁਮਨ (21) ਪਤਨੀ ਦਲਵੀਰ ਸਿੰਘ ਵਾਸੀ ਕੇਅਰਵਾਲਾ (ਹਰਿਆਣਾ) ਦੀ ਮੌਤ ਹੋ ਗਈ ਅਤੇ ਦਲਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇ ਕੇ ਮਾਨਸਾ ਰੈਫਰ ਕਰ ਦਿੱਤਾ ਗਿਆ। ਕਾਰ ਸਵਾਰ ਅਜਮੇਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਚੱਕ ਦੇਵੀਦਾਸਪੁਰਾ ਰਾਜਸਥਾਨ ਜੋ ਆਪਣੇ ਭਰਾ ਦੇ ਸਾਲ਼ੇ ਦੇ ਵਿਆਹ 'ਚ ਦਾਨੇਵਾਲਾ ਵਿਖੇ ਆਇਆ ਸੀ, ਦੀ ਵੀ ਮੌਤ ਹੋ ਗਈ ਅਤੇ ਪਰਵਿੰਦਰ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਮਾਨਸਾ ਵਿਖੇ ਰੈਫਰ ਕਰ ਦਿੱਤਾ ਗਿਆ।

ਖ਼ਬਰ ਇਹ ਵੀ : ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਸਾਬਕਾ ਵਿਧਾਇਕ ਗ੍ਰਿਫ਼ਤਾਰ, ਉਥੇ ਚੰਨੀ 'ਤੇ ਵੀ ਲਟਕੀ ਤਲਵਾਰ, ਪੜ੍ਹੋ TOP 10

ਇਸ ਸਬੰਧੀ ਸਹਾਇਕ ਥਾਣੇਦਾਰ ਮੱਖਣ ਸਿੰਘ ਨੇ ਦੱਸਿਆ ਕਿ ਪ੍ਰੀਤ ਪੈਲੇਸ ਸਰਦੂਲਗੜ੍ਹ 'ਚ ਪਿੰਡ ਦਾਨੇਵਾਲਾ ਤੋਂ ਬਰਾਤ ਆਈ ਹੋਈ ਸੀ ਅਤੇ ਸ਼ਾਮ ਨੂੰ ਵਾਪਸ ਜਾਣ ਸਮੇਂ ਜਟਾਣਾ ਕੈਂਚੀਆਂ ਕੋਲ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਕੇ ਕਾਰ ਪਲਟ ਗਈ, ਜਿਸ ਨਾਲ ਆਪਣੇ ਸਹੁਰੇ ਪਿੰਡ ਘਰਾਲੀ ਨਜ਼ਦੀਕ ਪਟਿਆਲਾ ਤੋਂ ਮੋਟਰਸਾਈਕਲ ਆਪਣੀ ਪਤਨੀ ਸੁਮਨ ਨਾਲ ਆ ਰਹੇ ਦਲਵੀਰ ਸਿੰਘ ਪੁੱਤਰ ਰਾਮ ਚੰਦਰ ਵਾਸੀ ਕੇਹਰਵਾਲਾ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਇਸ ਹਾਦਸੇ ਦੌਰਾਨ ਸੁਮਨ ਦੀ ਮੌਤ ਹੋ ਗਈ, ਜਦੋਂ ਕਿ ਦਲਵੀਰ ਸਿੰਘ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਪਿੰਡ ਚੁਗਾਵਾਂ ਦੇ ਕਿਸਾਨ ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News