ਨਸ਼ੇ ਵਾਲੇ ਪਾਊਡਰ ਸਮੇਤ 2 ਕਾਬੂ

Sunday, Nov 04, 2018 - 01:54 AM (IST)

ਨਸ਼ੇ ਵਾਲੇ ਪਾਊਡਰ ਸਮੇਤ 2 ਕਾਬੂ

ਬੱਧਨੀ ਕਲਾਂ, (ਬੱਬੀ)- ਪੁਲਸ ਵੱਲੋਂ 2 ਨੌਜਵਾਨਾਂ ਨੂੰ ਨਸ਼ੇ ਵਾਲੇ ਪਾਊਡਰ ਸਮੇਤ ਕਾਬੂ ਕੀਤਾ ਗਿਆ ਹੈ। ਲੋਪੋਂ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਹ ਬੱਧਨੀ ਕਲਾਂ ਦੇ ਬੱਸ ਅੱਡੇ ਕੋਲ ਖ਼ਡ਼੍ਹੇ ਸਨ ਕਿ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਗੁਪਤ ਇਤਲਾਹ ਦਿੱਤੀ ਕਿ ਕੁਲਦੀਪ ਸਿੰਘ ਉਰਫ ਮੋਟਾ ਪਿੰਡ ਰਣੀਆ ਤੇ ਰਾਜੂ ਸਿੰਘ ਬੱਧਨੀ ਕਲਾਂ, ਜੋ ਕਿ ਨਸ਼ਾ ਵੇਚਣ ਦੇ ਆਦੀ ਹਨ, ਅੱਜ ਵੀ ਪਿੰਡ ਰਾਊਕੇ ਕਲਾਂ ਤੋਂ ਨਸ਼ੇ  ਵਾਲਾ ਪਾਊਡਰ ਵੇਚਣ ਲਈ ਪੈਦਲ  ਆ ਰਹੇ ਹਨ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਪਾਰਟੀ ਸਮੇਤ ਉਨ੍ਹਾਂ ਰਾਊਕੇ ਰੋਡ ਤੋਂ (ਡਰੈਣ ਪੁਲ ਕੋਲ) ਉਕਤ ਦੋਵਾਂ ਨੂੰ 300 ਗ੍ਰਾਮ ਨਸ਼ੇ  ਵਾਲੇ ਪਾਊਡਰ  ਸਮੇਤ ਕਾਬੂ  ਕਰ  ਲਿਆ।  ਕਥਿਤ ਦੋਸ਼ੀਆਂ  ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।    


Related News