11ਵੀਂ ਦੀ ਵਿਦਿਆਰਥਣ ਨੇ ਲਿਆ ਫਾਹਾ, ਮੌਤ

Wednesday, Aug 18, 2021 - 02:00 AM (IST)

11ਵੀਂ ਦੀ ਵਿਦਿਆਰਥਣ ਨੇ ਲਿਆ ਫਾਹਾ, ਮੌਤ

ਲੁਧਿਆਣਾ(ਰਿਸ਼ੀ)- ਮੰਗਲਵਾਰ ਨੂੰ ਕਰਨੈਲ ਸਿੰਘ ਨਗਰ, ਦੁੱਗਰੀ ’ਚ 11ਵੀਂ ਦੀ ਵਿਦਿਅਰਥਣ ਨੇ ਘਰ ’ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਥਾਣਾ ਦੁੱਗਰੀ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਸੋਨੀਆ (17) ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ
ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਚੁਨ-ਚੁਨ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਹਨ। ਮੰਗਲਵਾਰ ਦੀ ਸਵੇਰ ਛੋਟੀ ਬੇਟੀ ਸਕੂਲ ਚਲੀ ਗਈ ਅਤੇ ਘਰ ਵਿਚ ਪਤਨੀ ਅਤੇ ਬੇਟੀ ਸਨ, ਜਦੋਂਕਿ ਉਹ ਕੰਮ ’ਤੇ ਚਲਾ ਗਿਆ। ਲਗਭਗ 11 ਵਜੇ ਜਦੋਂ ਪਤਨੀ ਸਫਾਈ ਕਰ ਰਹੀ ਸੀ ਤਾਂ ਬੇਟੀ ਨੇ ਕਮਰੇ ’ਚ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਪੁਲਸ ਮੁਤਾਬਕ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਪੁਲਸ ਨੇ ਪਿਤਾ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।


author

Bharat Thapa

Content Editor

Related News