ਜਾਅਲੀ ਦਸਤਾਵੇਜ਼ ਬਣਾ ਕੇ ਸਿੱਖਿਆ ਵਿਭਾਗ ’ਚ ਭਰਤੀ ਹੋਈਆਂ 11 ਲੜਕੀਆਂ ਤੇ ਇਕ ਲੜਕੇ ਖਿਲਾਫ ਮਾਮਲਾ ਦਰਜ
Sunday, Nov 19, 2023 - 04:15 PM (IST)
ਧਨੌਲਾ (ਰਾਈਆ) - ਜ਼ਿਲਾ ਬਰਨਾਲਾ ਨਾਲ ਸਬੰਧਿਤ ਜਾਅਲੀ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਲੈਣ ਵਾਲੇ 12 ਵਿਅਕਤੀਆਂ ਖਿਲਾਫ ਬਰਨਾਲਾ ਪੁਲਸ ਨੇ ਕੇਸ ਦਰਜ ਕਰ ਕੇ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਮੁਲਜ਼ਮਾਂ ’ਚ 11 ਲੜਕੀਆਂ ਅਤੇ ਇਕ ਲੜਕਾ ਸ਼ਾਮਿਲ ਹੈ। ਕੇਸ ’ਚ ਨਾਮਜ਼ਦ ਮੁਲਜ਼ਮਾਂ ’ਚ 10 ਵਿਅਕਤੀ ਬਰਨਾਲਾ ਜ਼ਿਲੇ ਨਾਲ ਸਬੰਧਿਤ ਹਨ, ਜਦੋਂਕਿ 2 ਮੋਗਾ ਅਤੇ ਬਠਿੰਡਾ ਜ਼ਿਲੇ ਨਾਲ ਸਬੰਧਿਤ ਹਨ। ਕੇਸ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਪੁਲਸ ਕ੍ਰਾਈਮ ਪੰਜਾਬ ਦੀ ਕਰੀਬ 2 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਿਟੀ-2 ਬਰਨਾਲਾ ਵਿਖੇ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ
ਐੱਫ. ਆਈ. ਆਰ. ਮੁਤਾਬਕ ਇਹ ਮੁਕੱਦਮਾ ਦਰਖਾਸਤ ਨੰਬਰੀ 3642-60/ INV/6 ਮਿਤੀ 19-09-2023 ਦੀ ਪੜਤਾਲ ਕਰਨ ’ਤੇ ਦਰਜ ਕੀਤਾ ਗਿਆ ਹੈ। ਐੱਫ. ਆਈ. ਆਰ. ਮੁਤਾਬਿਕ ਨਾਮਜ਼ਦ ਲੋਕਾਂ ’ਚ ਕਥਿਤ ਤੌਰ ’ਤੇ ਸ਼ਾਮਲ ਪੂਨਮ ਗੁਪਤਾ ਪੁੱਤਰੀ ਓਮ ਪ੍ਰਕਾਸ਼ ਗੁਪਤਾ ਵਾਸੀ ਗਲੀ ਨੰ. 05 ਬਰਨਾਲਾ, ਅਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਠੀਕਰੀਵਾਲਾ, ਅਮਰਜੀਤ ਕੌਰ ਪੁੱਤਰੀ ਜਗਨ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ, ਜਸਵੀਰ ਕੌਰ ਪੁੱਤਰੀ ਮਲਕੀਤ ਸਿੰਘ ਵਾਸੀ ਪੱਤੀ ਭਾਪੂ ਪਿੰਡ ਬੱਧਨੀ ਕਲਾਂ, ਜ਼ਿਲਾ ਮੋਗਾ, ਜਸਦੀਪ ਕੌਰ ਪੁੱਤਰੀ ਬਾਲਮ ਸਿੰਘ ਵਾਸੀ ਜੀ. ਐੱਚ. ਪੀ. ਟੀ. ਕਾਲੋਨੀ ਲਹਿਰਾ ਮੁਹੱਬਤ ਸਿਟੀ ਰਾਮਪੁਰਾ ਬਠਿੰਡਾ, ਕਮਲਜੀਤ ਕੌਰ ਪੁੱਤਰੀ ਅਮਰ ਸਿੰਘ ਵਾਸੀ ਨੇੜੇ ਮਿੰਨੀ ਬੱਸ ਸਟੈਂਡ ਧਨੌਲਾ, ਗੁਰਵਿੰਦਰ ਕੌਰ ਪੁੱਤਰੀ ਅੰਗਰੇਜ਼ ਸਿੰਘ ਵਾਸੀ ਧਨੌਲਾ, ਗੁਰਪ੍ਰੀਤ ਕੌਰ ਪੁੱਤਰੀ ਛੋਟਾ ਸਿੰਘ ਵਾਸੀ ਗਲੀ ਨੰ. 02, ਹੰਡਿਆਇਆ ਰੋਡ ਬਰਨਾਲਾ, ਮਨਪ੍ਰੀਤ ਕੌਰ ਪੁੱਤਰੀ ਦਿਲਵਾਰਾ ਸਿੰਘ ਵਾਸੀ ਗਲੀ ਨੰ. 02 ਹੰਡਿਆਇਆ ਰੋਡ ਬਰਨਾਲਾ, ਸੁਖਪਾਲ ਕੌਰ ਪੁੱਤਰੀ ਸਰੂਪ ਸਿੰਘ ਵਾਸੀ ਬਾਜਵਾ ਪੱਤੀ ਬਰਨਾਲਾ, ਹਰਪ੍ਰੀਤ ਕੌਰ ਪੁੱਤਰੀ ਜੰਗ ਸਿੰਘ ਪੱਤੀ ਗਿੱਲ ਖੋਟਾ ਸਹਿਣਾ ਅਤੇ ਕੁਲਦੀਪ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਬਰਨਾਲਾ ਵੱਲੋਂ ਜਾਅਲੀ ਤਜ਼ਰਬਾ ਸਰਟੀਫਿਕੇਟ ਅਤੇ ਜਾਅਲੀ ਰੂਰਲ ਏਰੀਆ ਸਰਟੀਫਿਕੇਟ ਬਣਾ ਕੇ ਮਹਿਕਮਾ ਪੰਜਾਬ ਰਾਜ ਸਿੱਖਿਆ ਵਿਭਾਗ ’ਚ ਸਰਕਾਰੀ ਨੌਕਰੀ ਹਾਸਲ ਕਰ ਕੇ ਧੋਖਾਦੇਹੀ ਕੀਤੀ ਗਈ ਹੈ। ਪੁਲਸ ਦੁਆਰਾ ਉਕਤ ਸਾਰੇ ਨਾਮਜ਼ਦ ਮੁਲਜ਼ਮਾਂ ਖਿਲਾਫ ਥਾਣਾ ਸਿਟੀ-2 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਏ. ਐੱਸ. ਆਈ. ਸੱਤਪਾਲ ਸਿੰਘ ਨੂੰ ਸੌਂਪੀ ਗਈ ਹੈ। ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਪੁਲਸ ਦਾ ਕਹਿਣਾ ਹੈ ਕਿ ਕੇਸ ’ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Bharatpay ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ!
ਇਹ ਵੀ ਪੜ੍ਹੋ : US ਨੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਮਰਥਨ ਕਰਨ ਲਈ ਮਸਕ ਦੀ ਕੀਤੀ ਆਲੋਚਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8