10ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪ੍ਰੇਮ ਸਬੰਧਾਂ ਕਾਰਨ ਇਹ ਕਦਮ ਚੁੱਕੇ ਜਾਣ ਦਾ ਸ਼ੱਕ

Wednesday, Jan 03, 2024 - 02:56 AM (IST)

10ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਪ੍ਰੇਮ ਸਬੰਧਾਂ ਕਾਰਨ ਇਹ ਕਦਮ ਚੁੱਕੇ ਜਾਣ ਦਾ ਸ਼ੱਕ

ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਸਥਿਤ ਸ਼ਾਸਤਰੀ ਨਗਰ ਦੇ ਜੰਗਲ ਵਿਚ 10ਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਨੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ। ਰਾਹਗੀਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ.ਸੀ.ਆਰ. ਅਤੇ ਆਈ.ਟੀ. ਪਾਰਕ ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ

ਮ੍ਰਿਤਕ ਦੀ ਪਛਾਣ ਮਨੀਮਾਜਰਾ ਦੇ ਸ਼ਾਸਤਰੀ ਨਗਰ ਵਾਸੀ ਅੰਕਿਤ ਵਜੋਂ ਹੋਈ ਹੈ। ਪੁਲਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਆਈ.ਟੀ. ਪਾਰਕ ਥਾਣਾ ਪੁਲਸ ਮ੍ਰਿਤਕ ਅੰਕਿਤ ਦਾ ਫ਼ੋਨ ਚੈੱਕ ਕਰਨ ਵਿਚ ਲੱਗੀ ਹੋਈ ਹੈ, ਤਾਂ ਜੋ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ- 80 ਸਾਲਾ ਬਜ਼ੁਰਗ ਨਾਲ ਹੋ ਗਈ ਜੱਗੋਂ ਤੇਰ੍ਹਵੀਂ, ਅਨੋਖੇ ਢੰਗ ਨਾਲ ਬਣਿਆ ਠੱਗੀ ਦਾ ਸ਼ਿਕਾਰ

ਆਈ.ਟੀ. ਪਾਰਕ ਥਾਣਾ ਪੁਲਸ ਨੂੰ ਮੰਗਲਵਾਰ ਸਵੇਰੇ ਸੂਚਨਾ ਮਿਲੀ ਕਿ ਮਨੀਮਾਜਰਾ ਸਥਿਤ ਸ਼ਾਸਤਰੀ ਨਗਰ ਦੇ ਜੰਗਲ ਵਿਚ ਇਕ ਨੌਜਵਾਨ ਨੇ ਫਾਹਾ ਲਾ ਲਿਆ ਹੈ। ਸੂਚਨਾ ਮਿਲਦਿਆਂ ਹੀ ਆਈ.ਟੀ. ਪਾਰਕ ਥਾਣਾ ਪੁਲਸ ਅਤੇ ਪੀ.ਸੀ.ਆਰ. ਦੇ ਕਰਮਚਾਰੀ ਮੌਕੇ ’ਤੇ ਪਹੁੰਚ ਤੇ ਤੁਰੰਤ ਫਾਰੈਂਸਿਕ ਮੋਬਾਇਲ ਟੀਮ ਨੂੰ ਬੁਲਾ ਕੇ ਜਾਂਚ ਕਰਵਾਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਚਾਰ ਭਰਾ ਅਤੇ ਇਕ ਭੈਣ ਹੈ। ਪਿਤਾ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਹੈ। ਪੁਲਸ ਖੁਦਕੁਸ਼ੀ ਮਾਮਲੇ 'ਚ ਪ੍ਰੇਮ ਸਬੰਧਾਂ ਦਾ ਐਂਗਲ ਚੈੱਕ ਕਰ ਰਹੀ ਹੈ।

ਇਹ ਵੀ ਪੜ੍ਹੋ- ਸੱਟੇਬਾਜ਼ੀ ਦਾ ਧੰਦਾ ਹੋਇਆ ਬੰਦ ਤਾਂ ਅਮੀਰ ਹੋਣ ਲਈ ਡਰੱਗ ਸਮੱਗਲਿੰਗ ਕੀਤੀ ਸ਼ੁਰੂ, ਹੈਰੋਇਨ ਸਣੇ ਚੜ੍ਹਿਆ ਪੁਲਸ ਅੜਿੱਕੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News