ਰੇਲਵੇ ਸਟੇਸ਼ਨ ਦੇ ਟਰੈਕ ਤੋਂ ਮਿਲੇ 10 ਪਿਸਤੌਲ ਤੇ 10 ਮੈਗਜ਼ੀਨ, ਲੋਕਾਂ ''ਚ ਫੈਲੀ ਸਨਸਨੀ
Monday, Aug 19, 2024 - 02:36 AM (IST)
ਪਟਿਆਲਾ (ਅੱਤਰੀ, ਚਾਵਲਾ)- ਪਟਿਆਲਾ ਰੇਲਵੇ ਪਲੇਟਫਾਰਮ ’ਤੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਰੇਲਵੇ ਪੁਲਸ ਨੇ ਚੈਕਿੰਗ ਦੌਰਾਨ ਸਟੇਸ਼ਨ ਦੇ ਪਲੇਟਫਾਰਮ ’ਤੇ ਰੇਲਵੇ ਟਰੈਕ ’ਤੇ ਪਏ ਇਕ ਬੈਗ ’ਚੋਂ 10 ਦੇਸੀ ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਥੋੜ੍ਹੀ ਦੇਰ ਪਹਿਲਾਂ ਉੱਥੋਂ ਲੰਘ ਰਹੀ ਰੇਲ ਗੱਡੀ ਵਿਚੋਂ ਕਿਸੇ ਨੇ ਇਨ੍ਹਾਂ ਨੂੰ ਸੁੱਟ ਦਿੱਤਾ ਸੀ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜਦੋਂ ਰੇਲਵੇ ਪੁਲਸ ਵੱਲੋਂ ਪਲੇਟਫਾਰਮ ’ਤੇ ਚੈਕਿੰਗ ਕੀਤੀ ਜਾ ਰਹੀ ਸੀ। ਪਲੇਟਫਾਰਮ ਨੰਬਰ 1 ’ਤੇ ਉਨ੍ਹਾਂ ਨੂੰ ਇਕ ਕਾਲਾ ਬੈਗ ਮਿਲਿਆ, ਜਿਸ ਦੀ ਤਲਾਸ਼ੀ ਲੈਣ ’ਤੇ ਉਸ 'ਚੋਂ 32 ਬੋਰ ਦੇ 10 ਦੇਸੀ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਵੱਲ ਜਾ ਰਹੀ ਮਾਲਵਾ ਐਕਸਪ੍ਰੈਸ ਗੱਡੀ ਕੁਝ ਸਮਾਂ ਪਹਿਲਾਂ ਉਥੋਂ ਲੰਘੀ ਸੀ। ਹਾਲਾਂਕਿ ਸੂਤਰਾਂ ਅਨੁਸਾਰ ਰੇਲਵੇ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਪੁਲਸ ਹਾਲੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇ ਰਹੀ।
ਇਹ ਵੀ ਪੜ੍ਹੋ- ਗੁਆਂਢੀਆਂ ਦੀ ਲੜਾਈ ਰੁਕਵਾਉਣ ਦੀ ਕੋਸ਼ਿਸ਼ 'ਚ ਗੁਆਉਣੀ ਪਈ ਜਾਨ, ਨੌਜਵਾਨ ਨੇ ਕਿਰਚ ਮਾਰ ਕੇ ਕਰ'ਤਾ ਕਤਲ
ਇਸ ਸਬੰਧੀ ਇਹ ਵੀ ਕਿਆਸ ਲਾਇਆ ਜਾ ਰਿਹਾ ਹੈ ਕਿ ਪੁਲਸ ਵੱਲੋਂ ਰੇਲ ਗੱਡੀ ਦੀ ਕੀਤੀ ਜਾ ਰਹੀ ਤਲਾਸ਼ੀ ਦੌਰਾਨ ਜਦੋਂ ਮੁਲਜ਼ਮਾਂ ਦੇ ਫੜੇ ਜਾਣ ਦਾ ਡਰ ਸੀ ਤਾਂ ਉਨ੍ਹਾਂ ਨੇ ਇਹ ਹਥਿਆਰ ਹੇਠਾਂ ਸੁੱਟ ਦਿੱਤੇ ਹੋਣ। ਪੁਲਸ ਵੱਲੋਂ ਪੂਰੀ ਜਾਂਚ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e