ਝਗਡ਼ੇ ’ਚ 1 ਜ਼ਖਮੀ, 2 ਨਾਮਜ਼ਦ

Thursday, Dec 06, 2018 - 01:37 AM (IST)

ਝਗਡ਼ੇ ’ਚ 1 ਜ਼ਖਮੀ, 2 ਨਾਮਜ਼ਦ

ਮੋਗਾ, (ਅਾਜ਼ਾਦ)- ਰੰਜਿਸ਼ ਦੇ ਚੱਲਦੇ ਹੋਏ ਲਡ਼ਾਈ-ਝਗਡ਼ੇ ’ਚ ਅਜੈ ਕੁਮਾਰ ਉਰਫ ਲਾਜੀ ਨਿਵਾਸੀ ਪਿੰਡ ਫਤਿਹਗਡ਼੍ਹ ਪੰਜਤੂਰ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਰਵੀ ਸਿੰਘ ਅਤੇ ਪ੍ਰੇਮ ਸਿੰਘ ਨਿਵਾਸੀ ਪਿੰਡ ਫਤਿਹਗਡ਼੍ਹ ਪੰਜਤੂਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜੇ ਕੁਮਾਰ ਉਰਫ ਲਾਜੀ ਨੇ ਕਿਹਾ ਕਿ ਉਹ ਆਪਣੀ ਮਾਸੀ ਦੇ ਬੇਟੇ ਲਵਹੀਰਾ ਸਿੰਘ ਨਾਲ ਮੋਟਰਸਾਈਕਲ ’ਤੇ ਸ਼ਾਹ ਅੱਬੂ ਬੁੱਕਰ ਵਾਲੀ ਸਡ਼ਕ ’ਤੇ ਜਾ ਰਹੇ ਸਨ ਤਾਂ  ਦੋਸ਼ੀ ਰਵੀ ਸਿੰਘ ਅਤੇ ਪ੍ਰੇਮ ਸਿੰਘ ਆਪਣੇ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਸਾਨੂੰ ਰੋਕ ਲਿਆ ਅਤੇ ਗਾਲੀ-ਗਲੋਚ ਕਰਨ  ਲਈ ਮੈਂਨੂੰ ਕੁੱਟ-ਮਾਰ ਕਰ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।
 ਜਦ ਅਸੀਂ ਰੋਲਾ ਪਾਇਆ ਤਾਂ ਦੋਸ਼ੀ ਆਪਣੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਉਸਨੇ ਕਿਹਾ ਕਿ ਬੀਤੀ 2 ਦਸੰਬਰ ਨੂੰ ਮੇਰੀ ਅਤੇ ਦੋਸ਼ੀ ਪ੍ਰੇਮ ਸਿੰਘ ਦੇ ਬੇਟੇ ਰੋਮੀ  ਨਾਲ ਬਾਜ਼ਾਰ ’ਚ ਮਾਮੂਲੀ ਗੱਲਬਾਤ ਨੂੰ ਲੈ ਕੇ ਝਗਡ਼ਾ ਹੋਇਆ। ਇਸ ਰੰਜਿਸ਼ ਦੇ ਚੱਲਦੇ ਉਨ੍ਹਾਂ ਇਹ ਹਮਲਾ ਕੀਤਾ। ਇਸ ਮਾਮਲੇ ਦੀ ਜਾਂਚ ਹੌਲਦਾਰ ਲਖਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਸਚਾਈ ਜਾਨਣ ਦਾ ਯਤਨ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ। 


Related News