18 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 48 ਕੈਨ ਬੀਅਰ ਸਣੇ 1 ਵਿਅਕਤੀ ਕਾਬੂ

Thursday, Jul 11, 2024 - 06:48 PM (IST)

ਜਲਾਲਾਬਾਦ (ਬਜਾਜ) - ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੱਲੋਂ ਸਥਾਨਕ ਸ਼ਹਿਰ ਵਿਚ ਸਟੂਡੈਂਟ ਪੁਆਇੰਟ ਦੇ ਨਜ਼ਦੀਕ ਤੋਂ ਭਾਰੀ ਮਾਤਰਾ ਵਿਚ ਅੰਗਰੇਜ਼ੀ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਿਸ਼ਨ ਰਾਮ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਥਾਣਾ ਸਿਟੀ ਏਰੀਏ ਵਿਖੇ ਗਸ਼ਤ ਦੌਰਾਨ ਪਹੁੰਚੇ ਤਾਂ ਥਾਣੇ ਦੇ ਮੁੱਖ ਮੁਨਸ਼ੀ ਦਾ ਇਕ ਟੈਲੀਫੋਨ ਆਇਆ ਕਿ ਅਕਸਾਇਜ਼ ਇੰਸਪੈਕਟਰ ਗੁਰਤੇਜ ਸਿੰਘ ਨੇ ਸਮੇਤ ਪੁਲਸ ਪਾਰਟੀ ਦੇ ਸੁਨੀਲ ਪੁੱਤਰ ਕਰਨ ਸਿੰਗ ਵਾਸੀ ਰਠੋੜਾ ਵਾਲਾ ਮੁਹੱਲਾ ਜਲਾਲਾਬਾਦ ਨੂੰ ਅੰਗਰੇਜ਼ੀ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ।

ਜਦਕਿ ਉਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਵਿਅਕਤੀ ਤੋਂ 12 ਬੋਤਲਾਂ ਬਲੈਡਰ ਪਰਾਈਡ (750 ਐੱਮ. ਐੱਲ), ਰਾਇਲ ਸਟੈਗ 6 ਬੋਤਲਾਂ (750 ਐੱਮ. ਐੱਲ), ਬੀਅਰ ਬੈਡਵਾਇਜਰ 24 ਕੈਨ (500 ਐੱਮ. ਐੱਲ.) ਅਤੇ 24 ਕੈਨ ਮਿਲਰ (500 ਐੱਮ. ਐੱਲ) ਬਰਾਮਦ ਕੀਤੀ ਗਈ ਹੈ। ਥਾਣਾ ਸਿਟੀ ਜਲਾਲਾਬਾਦ ਵਿਖੇ ਸੁਨੀਲ ਸਿੰਘ ਪੁੱਤਰ ਕਰਨ ਸਿੰਘ ਵਾਸੀ ਮੁਹੱਲਾ ਰਠੋਡ਼ਾਵਾਲਾ ਅਤੇ ਜਨਕ ਰਾਜ ਵਾਸੀ ਪੰਜੇਕਾ ਦੇ ਖ਼ਿਲਾਫ਼ ਮੁਕੱਦਮਾ ਪਰਚਾ ਦਰਜ ਕੀਤਾ ਗਿਆ ਹੈ।
 

ਇਹ ਵੀ ਪੜ੍ਹੋ- 7 ਮਹੀਨੇ ਪਹਿਲਾਂ ਧੀ ਦੇ ਵਿਆਹ 'ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News