ਟਰੱਕ ਤੇ 2 ਮੋਟਰਸਾਈਕਲਾਂ ਦੀ ਟੱਕਰ ''ਚ 1 ਦੀ ਮੌਤ

01/18/2020 8:07:00 PM

ਗਿੱਦੜਬਾਹਾ,(ਬੇਦੀ/ਚਾਵਲਾ)- ਦੁਪਹਿਰ ਕਰੀਬ 12 ਵਜੇ ਗਿੱਦੜਬਾਹਾ-ਬਠਿੰਡਾ ਰੋਡ 'ਤੇ ਡੇਰਾ ਲੰਗ ਦੇ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਗਿੱਦੜਬਾਹਾ ਤੋਂ ਬਠਿੰਡਾ ਵੱਲ ਜਾ ਰਿਹਾ ਤੇਜ਼ ਰਫ਼ਤਾਰ ਟਰੱਕ ਜਿਵੇਂ ਹੀ ਬਠਿੰਡਾ ਰੋਡ ਸਥਿਤ ਡੇਰਾ ਲੰਗ ਦੇ ਨਜ਼ਦੀਕ ਪੁੱਜਿਆ ਤਾਂ ਟਰੱਕ ਬੇਕਾਬੂ ਹੋ ਕੇ ਗਲਤ ਸਾਈਡ ਚਲਾ ਗਿਆ ਅਤੇ ਬਠਿੰਡਾ ਵੱਲੋਂ ਅੱਗੇ ਪਿੱਛੇ ਆ ਰਹੇ 2 ਮੋਟਰਸਾਈਕਲਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਣ ਇਕ ਮੋਟਰਸਾਈਕਲ ਦੇ ਚਾਲਕ ਰਾਜਿੰਦਰ ਕੁਮਾਰ (37) ਵਾਸੀ ਗਲੀ ਪੀਰ ਖਾਨਾ ਗਿੱਦੜਬਾਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜਾ ਵਿਅਕਤੀ ਜੋ ਆਪਣੇ ਮੋਟਰਸਾਈਕਲ ਦਾ ਚਾਲਕ ਸਾਹਿਲ (28) ਵਾਸੀ ਲਛਮਣ ਕਾਲੋਨੀ ਗਿੱਦੜਬਾਹਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਟਰੱਕ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਸੜਕ ਦੇ ਕਿਨਾਰੇ ਲੱਗੇ ਦਰੱਖ਼ਤਾਂ ਨੂੰ ਉਖਾੜਦਾ ਹੋਇਆ ਬਹੁਤ ਮੁਸ਼ਕਲ ਨਾਲ ਰੁਕਿਆ। ਗੰਭੀਰ ਜ਼ਖ਼ਮੀ ਸਾਹਿਲ ਨੂੰ ਦੌਲਾ ਸਥਿਤ ਹਾਈਵੇ ਟੈਕ 'ਤੇ ਤਾਇਨਾਤ ਏ. ਐੱਸ. ਆਈ. ਦਰਸ਼ਨ ਸਿੰਘ ਨੇ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ।
ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਰਾਜੀਵ ਜੈਨ ਨੇ ਦੱਸਿਆ ਕਿ ਜ਼ਖ਼ਮੀ ਸਾਹਿਲ ਦੇ ਸੱਜੇ ਪਾਸੇ ਪੈਰ ਵਿਚ 4 ਫਰੈਕਚਰ ਹਨ, ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਬੱਲੁਆਣਾ ਦੇ ਏ. ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਮੁਲਤਾਨੀਆ ਰੋਡ ਬਠਿੰਡਾ ਦੇ ਤੌਰ 'ਤੇ ਹੋਈ ਹੈ, ਜਿਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।


Bharat Thapa

Content Editor

Related News