9 ਪੇਟੀਆਂ ਸ਼ਰਾਬ ਸਮੇਤ 1 ਕਾਬੂ

Tuesday, Dec 15, 2020 - 02:49 AM (IST)

9 ਪੇਟੀਆਂ ਸ਼ਰਾਬ ਸਮੇਤ 1 ਕਾਬੂ

ਫਰੀਦਕੋਟ, (ਰਾਜਨ)- ਸਹਾਇਕ ਥਾਣੇਦਾਰ ਕੁਲਦੀਪ ਸਿੰਘ ਫਰੀਦਕੋਟ ਨੇ ਦੱਸਿਆ ਕਿ ਦੋਸ਼ੀ ਬਲਜੀਤ ਸਿੰਘ ਪੁੱਤਰ ਬਲੌਰ ਸਿੰਘ ਵਾਸੀ ਕ੍ਰਿਸ਼ਨਗੜ੍ਹ ਜ਼ਿਲਾ ਮੋਗਾ ਨੂੰ 9 ਪੇਟੀਆ ਸ਼ਰਾਬ ਮਾਰਕਾ ਸ਼ਾਹੀ ਹਰਿਆਣਾ ਅਤੇ ਮਾਲਟਾ ਅਤੇ ਇਕ ਕਾਰ ਸਮੇਤ ਕਾਬੂ ਕਰਨ ਵਿਚ ਪੁਲਸ ਪਾਰਟੀ ਨੇ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਉਕਤ ਦੋਸ਼ੀ ਬਾਹਰੋਂ ਸਸਤੇ ਮੁੱਲ ’ਤੇ ਸ਼ਰਾਬ ਲਿਆ ਕੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜ੍ਹੀ ਅਤੇ ਬਹਿਬਲ ਕਲਾਂ ਆਦਿ ਇਲਾਕਿਆਂ ਵਿਚ ਵੇਚਣ ਦੀ ਤਾਕ ਵਿਚ ਘੁੰਮ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਬਰਗਾੜੀ ਦੀ ਕੱਸੀ ’ਤੇ ਨਾਕਾਬੰਦੀ ਕਰਕੇ ਉਕਤ ਦੋਸ਼ੀ ਨੂੰ ਕਾਰ ’ਤੇ ਆਉਂਦਿਆਂ ਰੋਕ ਕੇ ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਕਤ ਮਾਤਰਾ ਵਿਚ ਸ਼ਰਾਬ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ।


author

Bharat Thapa

Content Editor

Related News