273 ਗ੍ਰਾਮ ਚਿੱਟੇ ਸਮੇਤ 1 ਕਾਬੂ

Thursday, Jun 04, 2020 - 12:10 AM (IST)

273 ਗ੍ਰਾਮ ਚਿੱਟੇ ਸਮੇਤ 1 ਕਾਬੂ

ਬਰਨਾਲਾ, (ਵਿਵੇਕ ਸਿੰਧਵਾਨੀ)- ਜ਼ਿਲਾ ਬਰਨਾਲਾ ਪੁਲਸ ਨੂੰ ਫਿਰ ਤੋਂ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਸ ਨੇ ਇਕ ਵਿਅਕਤੀ ਨੂੰ 273 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫਤਾਰ ਕੀਤਾ ਗਿਆ ਵਿਅਕਤੀ 6 ਕੇਸਾਂ ’ਚ ਭਗੌੜਾ ਸੀ। ਪ੍ਰੈੱਸ ਕਾਨਫਰੰਸ ’ਚ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਦੱਸਿਆ ਕਿ ਮਹਿਲ ਕਲਾਂ ਇਲਾਕੇ ਵਿਚ ਏ. ਸੀ. ਪੀ. ਪ੍ਰੱਗਿਆ ਜੈਨ ਦੀ ਦੇਖ-ਰੇਖ ਹੇਠ ਮਹਿਲ ਕਲਾਂ ਥਾਣੇ ਦੇ ਇਲਾਕੇ ਪਿੰਡ ਸਹੌਰ ਵਿਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਗੱਡੀ ਆਉਂਦੀ ਦਿਖਾਈ ਦਿੱਤੀ। ਸ਼ੱਕ ਦੇ ਆਧਾਰ ’ਤੇ ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 273 ਗ੍ਰਾਮ ਚਿੱਟਾ ਬਰਾਮਦ ਕਰ ਕੇ ਯਕੂਬ ਖਾਨ ਵਾਸੀ ਨੱਥੋਵਾਲ ਜ਼ਿਲਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਕਤ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ ਇਹ 6 ਕੇਸਾਂ ’ਚ ਭਗੌੜਾ ਚੱਲਿਆ ਆ ਰਿਹਾ ਸੀ। ਇਸ ਵਿਰੁੱਧ ਬਰਨਾਲਾ ਸੰਗਰੂਰ ਲੁਧਿਆਣਾ ਜ਼ਿਲੇ ਵਿਚ ਲੁੱਟ-ਖੋਹ ਅਤੇ ਡਕੈਤੀ ਦੇ ਕੇਸ ਦਰਜ ਸਨ। ਤਿੰਨ ਕੇਸਾਂ ’ਚ ਉਹ ਬਰਨਾਲਾ ਜ਼ਿਲੇ ’ਚ ਭਗੌੜਾ ਸੀ ਜਦੋਂਕਿ ਦੋ ਕੇਸ ਸੰਗਰੂਰ ਅਤੇ ਇਕ ਕੇਸ ਲੁਧਿਆਣਾ ਦਿਹਾਤੀ ਵਿਚ ਦਰਜ ਸਨ। ਉਨ੍ਹਾਂ ਕੇਸਾਂ ’ਚ ਇਹ ਭਗੌੜਾ ਚੱਲਿਆ ਆ ਰਿਹਾ ਸੀ। ਇਸ ਵਿਰੁੱਧ ਕੁੱਲ 18 ਕੇਸ ਦਰਜ ਹਨ। ਪੁੱਛ-ਗਿੱਛ ਦੌਰਾਨ ਇਸ ਕੋਲੋਂ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ, ਸੀ.ਏ. ਸਟਾਫ ਦੇ ਇੰਚਾਰਜ ਬਲਜੀਤ ਸਿੰਘ ਵੀ ਹਾਜ਼ਰ ਸਨ ।


author

Bharat Thapa

Content Editor

Related News