100 ਗ੍ਰਾਮ ਚਿੱਟੇ ਸਣੇ 1 ਕਾਬੂ, 3 ਦੀ ਗ੍ਰਿਫਤਾਰੀ ਬਾਕੀ
Friday, May 29, 2020 - 03:40 PM (IST)
![100 ਗ੍ਰਾਮ ਚਿੱਟੇ ਸਣੇ 1 ਕਾਬੂ, 3 ਦੀ ਗ੍ਰਿਫਤਾਰੀ ਬਾਕੀ](https://static.jagbani.com/multimedia/2020_5image_15_39_486264674faltu.jpg)
ਸੰਗਰੂਰ(ਬੇਦੀ) - ਪੁਲਸ ਨੇ 100 ਗ੍ਰਾਮ ਚਿੱਟੇ ਸਣੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੋਹਿਤ ਅਗਰਵਾਲ ਪੀ.ਪੀ.ਐਸ. ਡੀ.ਐਸ.ਪੀ. ਡੀ. ਨੇ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ। ਜਦੋਂ ਮੁਖਬਰੀ ਦੇ ਅਧਾਰ 'ਤੇ ਐਸ.ਆਈ. ਮੇਜਰ ਸਿੰਘ ਸਿੰਘ ਅਤੇ ਏ.ਐਸ.ਆਈ. ਕੁਲਵੰਤ ਸਿੰਘ ਸਮੇਤ ਪੁਲਸ ਪਾਰਟੀ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਥਾਣਾ ਸਿਟੀ ਮਲੇਰਕੋਟਲਾ 'ਚ ਮਾਮਲੇ ਦਰਜ ਕਰਕੇ ਜਰਗ ਚੌਂਕ ਮਲੇਰਕੋਟਲਾ ਵਿਖੇ ਨਾਕਾਬੰਦੀ ਦੌਰਾਨ ਗੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਾਜਗੀਰ ਬਸਤੀ ਥਾਣਾ ਸਿਟੀ ਧੂਰੀ ਨੂੰ 100ਗ੍ਰਾਮ ਚਿੱਟੇ ਸਣੇ ਕਾਬੂ ਕੀਤਾ। ਉਸ ਪਾਸੋਂ ਇੱਕ ਕਾਰ ਆਈ-20 ਵੀ ਬਰਾਮਦ ਕੀਤੀ ਗਈ ਹੈ। ਉਸਦੇ ਤਿੰਨ ਸਾਥੀਆਂ ਬੰਟੀ ਪੁੱਤਰ ਭੋਲਾ ਵਾਸੀ ਸਮੁੰਦਗੜ੍ਹ ਛੰਨਾ ਥਾਣਾ ਸਦਰ ਧੂਰੀ, ਹੈਪੀ ਪੁੱਤਰ ਬੀਟਾ ਵਾਸੀ ਬਾਜੀਗਰ ਥਾਣਾ ਸਿਟੀ ਸਿਟੀ ਧੂਰੀ, ਕਾਲੂ ਪੁੱਤਰ ਪਿਆਰਾ ਵਾਸੀ ਰੋਹਟੀ ਛੰਨਾ ਥਾਣਾ ਸਦਰ ਨਾਭਾ ਪਟਿਆਲਾ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਜਿਕਰਯੋਗ ਗੁਰਜੀਤ ਸਿੰਘ, ਹੈਪੀ ਤੇ ਬੰਟੀ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਐਨ.ਡੀ.ਪੀ.ਐਸ. ਤੇ ਐਕਸਾਇਜ ਐਕਟ ਤਹਿਤ ਮਾਮਲੇ ਦਰਜ ਹਨ।