‘ਸ਼ਾਤਿਰ ਦੁਲਹਨ’ ਨੇ ਵਪਾਰੀ ਨੂੰ ਲਗਾਇਆ ਲੱਖਾਂ ਰੁਪਏ ਦਾ ਚੂਨਾ, ਇੰਝ ਮਾਰੀ ਠੱਗੀ
Sunday, Jul 03, 2022 - 07:54 PM (IST)

ਲੁਧਿਆਣਾ : ਮਹਾਨਗਰ ’ਚ ਇਕ ਵਪਾਰੀ ਨੂੰ ਇਕ ਸ਼ਾਤਿਰ ਦੁਲਹਨ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇਕ ਹੌਜ਼ਰੀ ਵਪਾਰੀ ਤੋਂ ਇਹ ਦੁਲਹਨ ਵਿਦੇਸ਼ ਲਿਜਾਣ ਦੇ ਬਹਾਨੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਈ ਹੈ। ਸ਼ਹਿਰ ਦੇ ਵਪਾਰੀ ਦੀ ਇੱਛਾ ਉਸ ਸਮੇਂ ਅਧੂਰੀ ਹੀ ਰਹਿ ਗਈ, ਜਦੋਂ ਜਿਸ ਦੁਲਹਨ ਨਾਲ ਉਹ ਵਿਆਹ ਕਰ ਵਿਦੇਸ਼ ਜਾਣ ਦਾ ਸੁਫ਼ਨਾ ਦੇਖ ਰਿਹਾ ਸੀ, ਉਸ ਨੂੰ ਲੱਖਾਂ ਰੁਪੲੈ ਦਾ ਚੂਨਾ ਲਾ ਕੇ ਫਰਾਰ ਹੋ ਗਈ।
ਥਾਣਾ ਦਰੇਸੀ ਦੀ ਪੁਲਸ ਨੇ ਦੁਲਹਨ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ। ਔਰਤ ਦੀ ਪਛਾਣ ਗੁਰਾਇਆ ਦੇ ਰੁੜਕਾ ਰੋਡ ਦੀ ਰਹਿਣ ਵਾਲੀ ਨਿਧੀ, ਜਲੰਧਰ ਦੇ ਪਿੰਡ ਬੋਪਾਰਾਏ ਦੀ ਨਿਵਾਸੀ ਪਰਮਜੀਤ ਲਾਲ ਅਤੇ ਗੁਰਾਇਆ ਦੇ ਪਿੰਡ ਪੱਕਾ ਦਰਵਾਜ਼ਾ ਪੱਤੀ ਨਿਵਾਸੀ ਸਤਵਿੰਦਰ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਸ ਨੇ ਵਪਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। 8 ਮਾਰਚ 2022 ਨੂੰ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਉਸ ਦਾ ਰਿਸ਼ਤਾ ਨਿਧੀ ਨਾਲ ਹੋਇਆ ਸੀ।