ਫਰਿੱਜ ''ਚੋਂ ਪਾਣੀ ਪੀ ਰਹੇ ਨੌਜਵਾਨ ਦੇ ਪੈਰ ''ਤੇ ਸੱਪ ਨੇ ਮਾਰਿਆ ਡੰਗ, 2 ਦਿਨਾਂ ਬਾਅਦ ਮੌਤ

Monday, Sep 11, 2023 - 11:36 AM (IST)

ਫਰਿੱਜ ''ਚੋਂ ਪਾਣੀ ਪੀ ਰਹੇ ਨੌਜਵਾਨ ਦੇ ਪੈਰ ''ਤੇ ਸੱਪ ਨੇ ਮਾਰਿਆ ਡੰਗ, 2 ਦਿਨਾਂ ਬਾਅਦ ਮੌਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੇ ਅਧੀਨ ਆਉਂਦੇ ਪਿੰਡ ਪੁਰਾਣਾਸ਼ਾਲਾ ਦੇ ਵਾਸੀ ਸੁਰਿੰਦਰ ਸਿੰਘ (30) ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੇ ਘਰ 'ਚ ਰਾਤ ਸਮੇਂ ਉੱਠ ਕੇ ਫਰਿੱਜ ਦਾ ਦਰਵਾਜ਼ਾ ਖੋਲ੍ਹ ਕੇ ਪਾਣੀ ਪੀ ਰਿਹਾ ਸੀ ਤਾਂ ਅਚਾਨਕ ਉਸ ਦੇ ਪੈਰ 'ਤੇ ਕਿਸੇ ਕੀੜੇ ਨੇ ਡੰਗ ਮਾਰਿਆ ਪਰ ਪਰਿਵਾਰ ਵੱਲੋਂ ਜਦੋਂ ਲਾਈਟਾਂ ਜਗਾ ਕੇ ਇੱਧਰ-ਉੱਧਰ ਵੇਖਿਆ ਗਿਆ ਤਾਂ ਉਨ੍ਹਾਂ ਨੂੰ ਕੁੱਝ ਵੀ ਨਜ਼ਰ ਨਹੀ ਆਇਆ।

ਇਹ ਵੀ ਪੜ੍ਹੋ : 4 ਬੱਚਿਆਂ ਦੇ ਪਿਓ ਦੀ ਹਸਪਤਾਲ 'ਚ ਅਚਾਨਕ ਮੌਤ, ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ

ਇਲਾਜ ਕਰਵਾਉਣ ਅਤੇ ਮਣਕਾ ਲਵਾਉਣ ਤੋਂ ਬਾਅਦ ਜਦੋਂ ਸੁਰਿੰਦਰ ਸਿੰਘ ਸਵੇਰੇ 11 ਵਜੇ ਦੇ ਕਰੀਬ ਘਰ 'ਚ ਆਰਾਮ ਕਰ ਰਿਹਾ ਸੀ ਤਾਂ ਉਸ ਨੇ ਆਪਣੇ ਬੈੱਡ ਦੇ ਥੱਲੇ ਮੁੜ ਸੱਪ ਬੈਠਾ ਦੇਖਿਆ। ਉਸ ਨੇ ਪਰਿਵਾਰ ਨੂੰ ਕਮਰੇ ਅੰਦਰ ਸੱਪ ਹੋਣ ਬਾਰੇ ਦੱਸਿਆ ਅਤੇ ਸੁਰਿੰਦਰ ਨੇ ਦੁਬਾਰਾ ਸੱਪ ਵਲੋਂ ਡੰਗ ਮਾਰਨ ਖ਼ਦਸ਼ਾ ਵੀ ਜਤਾਇਆ।

ਇਹ ਵੀ ਪੜ੍ਹੋ : ਘੁਰਨੇ 'ਚੋਂ ਬਾਹਰ ਆਏ ਗੁਰਪਤਵੰਤ ਪੰਨੂ ਦੀ ਗਿੱਦੜ ਭਬਕੀ- ਦਿੱਲੀ ਬਣੇਗਾ ਖ਼ਾਲਿਸਤਾਨ

ਮੁੜ ਪਰਿਵਾਰਕ ਮੈਬਰਾਂ ਵੱਲੋਂ ਪੂਰੀ ਜੱਦੋ-ਜਹਿਦ ਤਹਿਤ ਨੌਜਵਾਨ ਦਾ ਇਲਾਜ ਕਰਵਾਇਆ ਗਿਆ ਪਰ ਸੱਪ ਦੇ ਡੰਗਣ ਦੇ 2 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਸਾਲਾ ਪੁੱਤਰ ਛੱਡ ਗਿਆ ਹੈ। ਨੌਜਵਾਨ ਦੀ ਇਸ ਬੇਵਕਤੀ ਮੌਤ ਨਾਲ ਇਲਾਕੇ ਅੰਦਰ ਗਮਗੀਨ ਮਾਹੌਲ ਹੋ ਗਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News