ਘਰ ’ਚ ਦਾਖਲ ਹੋ ਕੇ ਨਕਦੀ ਚੋਰੀ ਕਰਨ ਵਾਲਾ ਨੌਜਵਾਨ ਕਾਬੂ, ਕੇਸ ਦਰਜ
Sunday, Oct 26, 2025 - 05:31 PM (IST)
ਬਟਾਲਾ (ਸਾਹਿਲ)- ਘਰ ਵਿਚ ਦਾਖਲ ਹੋ ਕੇ ਨਕਦੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਏ.ਐੱਸ.ਆਈ. ਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਿਆਨਕਰਤਾ ਨਰਿੰਦਰ ਕੁਮਾਰ ਪੁੱਤਰ ਤਰਲੋਕ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਨੇ ਲਿਖਵਾਇਆ ਹੈ ਕਿ ਬੀਤੇ ਕੱਲ ਸ਼ਾਮ 5 ਵਜੇ ਦੇ ਕਰੀਬ ਉਸ ਨੇ ਘਰ ਅੰਦਰ ਖੜਾਕ ਦੀ ਆਵਾਜ਼ ਸੁਣੀ ਤੇ ਆਪਣੀ ਪਤਨੀ ਸੁਨੀਤਾ ਨੂੰ ਨਾਲ ਲੈ ਕੇ ਕਮਰੇ ਵਿਚ ਜਾ ਕੇ ਦੇਖਿਆ ਤਾ ਪਿੰਡ ਦਾ ਰਹਿਣ ਵਾਲਾ ਨੌਜਵਾਲ ਗਗਨਦੀਪ ਸਿੰਘ ਉਰਫ ਗਗਨ ਕਮਰੇ ਵਿਚ ਰੱਖੀ ਪੇਟੀ ਵਿਚੋਂ 5 ਹਜ਼ਾਰ ਰੁਪਏ ਕੱਢ ਕੇ ਚੋਰੀ ਕਰ ਰਿਹਾ ਸੀ, ਜੋ ਉਸ ਵਲੋਂ ਪੁੱਛਣ ’ਤੇ ਉਸ ਨੂੰ ਧੱਕਾ ਮਾਰ ਕੋਠੇ ਤੋਂ ਭੱਜ ਗਿਆ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਪਰੋਕਤ ਥਾਣੇ ਵਿਚ ਕੇਸ ਦਰਜ ਕਰਨ ਤੋਂ ਬਾਅਦ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
