ਨੌਜਵਾਨਾਂ ਦੇ ਸੁਨਿਹਰੀ ਭਵਿੱਖ ਲਈ ਅਹਿਮ ਕਾਰਜ ਕੀਤੇ ਜਾਣਗੇ : ਰੰਧਾਵਾ

8/18/2020 1:43:35 AM

ਅੰਮ੍ਰਿਤਸਰ,(ਛੀਨਾ)- ਪੰਜਾਬ 'ਚ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ 'ਤੇ ਨੌਜਵਾਨਾ ਦੇ ਸੁਨਿਹਰੀ ਭਵਿੱਖ ਵਾਸਤੇ ਅਹਿਮ ਕਾਰਜ ਕੀਤੇ ਜਾਣਗੇ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਹਲਕਾ ਪੂਰਬੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ ਨੇ ਸਤਿੰਦਰ ਸੰਧੂ ਨੂੰ ਐਸ.ਓ.ਆਈ.ਵੱਲੋਂ ਖਾਲਸਾ ਕਾਲਜ ਦਾ ਪ੍ਰਧਾਨ ਨਿਯੁਕਤ ਕਰਦਿਆਂ ਪ੍ਰਗਟਾਏ। ਇਸ ਮੌਕੇ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਐਸ. ਓ. ਆਈ.ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਵੀ ਖਾਸ ਤੌਰ 'ਤੇ ਹਾਜ਼ਰ ਸਨ। 

ਇਸ ਮੌਕੇ 'ਤੇ ਤਲਬੀਰ ਸਿੰਘ ਗਿੱਲ ਤੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਆਖਿਆ ਕਿ ਯੂਥ ਵਰਗ ਦੇਸ਼ ਦਾ ਭਵਿੱਖ ਹੈ, ਜਿਸ ਨੂੰ ਆਪਣੀ ਤਾਕਤ ਦੀ ਸਹੀ ਵਰਤੋਂ ਕਰਦਿਆਂ ਸੂਬੇ ਅਤੇ ਦੇਸ਼ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੇ ਸੱਤਾ 'ਚ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਨੌਜਵਾਨਾਂ ਦੇ ਉਜਵਲ ਭਵਿੱਖ ਵਾਸਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾਣਗੀਆਂ ਤਾਂ ਜੋ ਪੰਜਾਬ ਦਾ ਯੂਥ ਵਿਦੇਸ਼ 'ਚ ਜਾਣ ਦੀ ਬਜਾਏ ਸੂਬੇ 'ਚ ਰਹਿ ਕੇ ਹੀ ਆਪਣੀ ਤੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰ ਸਕੇ। ਇਸ ਮੌਕੇ 'ਤੇ ਐਸ.ਓ.ਆਈ.ਵੱਲੋਂ ਖਾਲਸਾ ਕਾਲਜ ਦੇ ਨਵੇਂ ਥਾਪੇ ਗਏ ਪ੍ਰਧਾਨ ਸਤਿੰਦਰ ਸੰਧੂ ਨੇ ਆਖਿਆ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਨਿਭਾਉਂਦਾ ਹੋਇਆ ਵਿਦਿਆਰਥੀਆਂ ਦੇ ਹੱਕਾਂ ਲਈ ਹਰ ਥਾਂ ਡੱਟ ਕੇ ਪਹਿਰਾ ਦੇਵੇਗਾ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਏਗਾ। ਇਸ ਸਮੇਂ ਸਾਬਕਾ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਯੂਥ ਆਗੂ ਗਾਂਧੀ ਨਿੱਬਰਵਿੰਡ, ਸਰਬਜੀਤ ਸਿੰਘ ਸਰਬ ਭੁੱਲਰ, ਬੱਬੀ ਭੰਗਵਾਂ, ਪੀ.ਏ.ਅਮਰਜੀਤ ਸਿੰਘ, ਅਮਨਦੀਪ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਬਾਦਲ, ਵਿਪਨ ਮੱਖਣਵਿੰਡੀ, ਮੋਹਨ ਸਿੰਘ ਸ਼ੈਲਾ ਵਾਲੀਆ, ਜਿੰਮੀ ਵਾਲੀਆ, ਗੁਰਵਿੰਦਰ ਔਲਖ, ਸਿਮਰਨ ਰੰਧਾਵਾ, ਹਰਦੇਵ ਰੰਧਾਵਾ, ਬੱਬੂ ਬਾਠ, ਬਲਜੀਤ ਸਿੰਘ ਪ੍ਰਧਾਨ, ਗੁਰਦੇਵ ਸਿੰਘ ਸੰਧੂ, ਬੋਬੀ ਉਦੋਕੇ, ਆਲਮ ਵੇਰਕਾ, ਨਵ ਹੁੰਦਲ, ਹੈਪੀ ਨਿੱਜਰ, ਦੀਪੀ ਭੱਟੀਕੇ, ਸੰਦੀਪ ਸ਼ਾਮ ਨਗਰ, ਜੋਧਾ ਸਿੰਘ ਖੁਜਾਲਾ ਤੇ ਹੋਰ ਵੀ ਬਹੁਤ ਸਾਰੀਆਂ ਸਖਸ਼ੀਅਤਾਂ ਹਾਜ਼ਰ ਸਨ। 


Deepak Kumar

Content Editor Deepak Kumar