ਗੰਦੇ ਨਾਲੇ ''ਚ ਡਿੱਗਿਆ ਮਿਲੀਆ ਨਸ਼ੇ ''ਚ ਧੁੱਤ ਹੋਇਆ ਨੌਜਵਾਨ, ਲੋਕਾਂ ਨੇ ਕੱਢਿਆ ਬਾਹਰ

05/20/2023 1:27:53 PM

ਗੁਰਦਾਸਪੁਰ (ਅਵਤਾਰ ਸਿੰਘ)- ਅੱਜ ਦੀ ਨੌਜਵਾਨ ਪੀੜ੍ਹੀ ਲਗਾਤਾਰ ਨਸ਼ੇ ਦੀ ਦਲ ਦਲ 'ਚ ਫ਼ਸਦੀ ਜਾ ਰਹੀ ਹੈ ਅਤੇ ਨਸ਼ੇ 'ਚ ਧੁੱਤ ਹੋਏ ਕਈ ਨੌਜਵਾਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਦਾ ਇਕ ਹੋਰ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਨੂੰਮਾਨ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨਸ਼ੇ 'ਚ ਧੁੱਤ ਹੋ ਕੇ ਗੰਦੇ ਨਾਲੇ ਵਿੱਚ ਡਿੱਗਿਆ ਵੇਖਿਆ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਉਸਨੂੰ ਸਾਫ਼ ਕੀਤਾ ਅਤੇ ਉਸਨੂੰ ਉਸਦੇ ਘਰ ਤੱਕ ਪਹੁੰਚਾਇਆ।

ਇਹ ਵੀ ਪੜ੍ਹੋ-  ਬਟਾਲਾ ਦੇ ਬੱਸ ਸਟੈਂਡ ਤੋਂ ਨਸ਼ੇ ਦੀ ਹਾਲਤ 'ਚ ਮਿਲੀ ਔਰਤ, ਹੋਸ਼ ਆਉਣ 'ਤੇ ਕੀਤੇ ਵੱਡੇ ਖ਼ੁਲਾਸੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਦ ਇੱਕ ਨੌਜਵਾਨ ਨੂੰ ਗੰਦੇ ਨਾਲੇ 'ਚ ਡਿੱਗੇ ਹੋਏ ਦੇਖਿਆ ਤਾਂ ਤੁਰੰਤ ਉਸ ਨੂੰ ਨਾਲੇ 'ਚੋਂ ਬਾਹਰ ਕੱਢਿਆ ਗਿਆ। ਨੌਜਵਾਨ ਨਸ਼ੇ ਦੀ ਹਾਲਤ 'ਚ ਸੀ ਤੇ ਉਸਨੂੰ ਨਾ ਹੀ ਕੋਈ ਵੀ ਸੁੱਧ-ਬੁੱਧ ਸੀ । ਨੌਜਵਾਨ ਦੇ ਮੂੰਹ 'ਚ ਗੰਦੇ ਨਾਲੇ ਦੀ ਗਾਰ ਪਈ ਹੋਈ ਸੀ ਅਤੇ ਉਸਦੇ ਕੰਨਾਂ 'ਚੋ ਵੀ ਗੰਦਾ ਪਾਣੀ ਨਿਕਲ ਰਿਹਾ ਸੀ, ਜਿਸ ਤੋਂ ਬਾਅਦ ਰਾਹਗੀਰਾਂ ਨੇ ਉਸਨੂੰ ਗੰਦੇ ਨਾਲੇ 'ਚੋਂ ਕੱਢ ਕੇ ਸਾਫ਼ ਪਾਣੀ ਨਾਲ ਉਸਦੀ ਗੰਦਗੀ ਸਾਫ਼ ਕੀਤੀ ਅਤੇ ਉਸ ਨੌਜਵਾਨ ਨੂੰ ਉਸਦੇ ਘਰ ਪਹੁੰਚਾਇਆ। ਉਨ੍ਹਾਂ ਕਿਹਾ ਜੇਕਰ ਇਹ ਨੌਜਵਾਨ ਜ਼ਿਆਦਾ ਚਿਰ ਇਸ ਗੰਦੇ ਨਾਲੇ 'ਚ ਰਹਿੰਦਾ ਤਾਂ ਇਸ ਦੀ ਮੌਤ ਵੀ ਹੋ ਸਕਦੀ ਸੀ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਦੇ ਦਲਦਲ 'ਚੋਂ ਬਾਹਰ ਨਿਕਲ ਕੇ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਦੀਨਾਨਗਰ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News