ਲਏ ਗਏ ਪਰਮਿਟ ਦੇ ਬਾਵਜੂਦ ਸ਼ਰਾਬੀ ਕਰਮਚਾਰੀ ਨੇ ਨਹੀਂ ਕੀਤੀ ਬਿਜਲੀ ਸਪਲਾਈ ਬੰਦ, ਮੌਤ

Saturday, Jul 15, 2023 - 03:45 PM (IST)

ਲਏ ਗਏ ਪਰਮਿਟ ਦੇ ਬਾਵਜੂਦ ਸ਼ਰਾਬੀ ਕਰਮਚਾਰੀ ਨੇ ਨਹੀਂ ਕੀਤੀ ਬਿਜਲੀ ਸਪਲਾਈ ਬੰਦ, ਮੌਤ

ਤਰਨਤਾਰਨ (ਰਮਨ)- ਬਿਜਲੀ ਸਪਲਾਈ ਠੀਕ ਕਰਨ ਲਈ ਲਏ ਗਏ ਪਰਮਿਟ ਦੌਰਾਨ ਸ਼ਰਾਬੀ ਹਾਲਤ ’ਚ ਪਾਵਰ ਗਰਿੱਡ ਵਿਖੇ ਮੌਜੂਦ ਕਰਮਚਾਰੀ ਵਲੋਂ ਬਿਜਲੀ ਸਪਲਾਈ ਬੰਦ ਨਾ ਕਰਨ ਦੇ ਚੱਲਦਿਆਂ ਫਾਲਟ ਠੀਕ ਕਰਨ ਲਈ ਉੱਪਰ ਚੜ੍ਹੇ ਪ੍ਰਾਈਵੇਟ ਕਰਮਚਾਰੀ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸਬੰਧੀ ਥਾਣਾ ਵਲਟੋਹਾ ਦੀ ਪੁਲਸ ਨੇ ਦੋ ਪਾਵਰ ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹੋਈ ਅਣਗਹਿਲੀ ਦੇ ਸਬੰਧ ਵਿਚ ਵਧੀਕ ਚੀਫ਼ ਇੰਜੀਨੀਅਰ ਪਾਵਰਕਾਮ ਵਲੋਂ ਦੋ ਐਕਸੀਅਨਾਂ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਲੋਂ ਮਾਮਲੇ ਦੀ ਰਿਪੋਰਟ ਤਿਆਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ

ਜਾਣਕਾਰੀ ਅਨੁਸਾਰ ਯੂ.ਪੀ.ਐੱਸ ਲਾਖਣਾ ਵਾਲੀ ਬਿਜਲੀ ਲਾਈਨ ਵਿਚ ਕੋਈ ਫ਼ਾਲਟ ਪੈਣ ਕਾਰਨ ਉਸ ਨੂੰ ਠੀਕ ਕਰਨ ਲਈ ਪਾਵਰ ਕਾਰਪੋਰੇਸ਼ਨ ਦੇ ਲਾਈਨਮੈਨ ਬਿੱਕਰ ਸਿੰਘ ਨੇ ਹਰਚੰਦ ਸਿੰਘ ਜੋ ਬਿਜਲੀ ਵਿਭਾਗ ਵਿਚ ਬਤੌਰ ਪ੍ਰਾਈਵੇਟ ਤੌਰ ਉੱਪਰ ਕੰਮ ਕਰਦਾ ਹੈ ਨੂੰ ਫੋਨ ਕਰਕੇ ਫਾਲਟ ਠੀਕ ਕਰਨ ਲਈ ਮੌਕੇ ’ਤੇ ਬੁਲਾ ਲਿਆ। ਇਸ ਦੌਰਾਨ ਲਾਈਨਮੈਨ ਬਿੱਕਰ ਸਿੰਘ ਵਲੋਂ ਕਹਿਣ ’ਤੇ ਕਿ ਯੂ.ਪੀ.ਐੱਸ ਲਾਖਣਾ ਬਿਜਲੀ ਲਾਈਨ ਦਾ ਪਰਮਿਟ ਲੈਂਦੇ ਹੋਏ ਬਿਜਲੀ ਸਪਲਾਈ ਬੰਦ ਕਰਵਾ ਦਿੱਤੀ ਗਈ ਹੈ, ਜਦੋਂ ਹਰਚੰਦ ਸਿੰਘ ਬਿਜਲੀ ਦੇ ਖੰਭੇ ਉੱਪਰ ਚੜਿਆ ਤਾਂ ਉਸਨੂੰ ਲਾਈਨ ਵਿਚ ਚੱਲ ਰਹੀ ਹਾਈ ਵੋਲਟੇਜ਼ ਬਿਜਲੀ ਨੇ ਜ਼ੋਰਦਾਰ ਝਟਕਾ ਦਿੱਤਾ ਅਤੇ ਹਰਚੰਦ ਸਿੰਘ ਬਿਜਲੀ ਦੀ ਤਾਰ ਉੱਪਰ ਮੌਕੇ ’ਤੇ ਲਟਕ ਗਿਆ, ਜਿਸ ਨੂੰ ਵੇਖ ਲਾਈਨਮੈਨ ਬਿੱਕਰ ਸਿੰਘ ਮੌਕੇ ਤੋਂ ਚਲਾ ਗਿਆ ਜਦਕਿ ਰਸਾਲ ਸਿੰਘ ਅਤੇ ਪੰਜਾਬ ਸਿੰਘ ਪੁੱਤਰ ਸੁਖਦੇਵ ਸਿੰਘ ਬਿਜਲੀ ਦੀ ਸਪਲਾਈ ਨੂੰ ਬੰਦ ਕਰਵਾਉਣ ਲਈ ਪਾਵਰ ਗਰਿੱਡ ਵਿਖੇ ਭੱਜ ਗਏ। ਜਿੱਥੇ ਡਿਊਟੀ ਉੱਪਰ ਤੈਨਾਤ ਸ਼ਿਵਬੀਰ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਵਲੋਂ ਕਰੀਬ ਪੰਜ ਮਿੰਟ ਬਾਅਦ ਬਿਜਲੀ ਦੀ ਸਪਲਾਈ ਬੰਦ ਕੀਤੀ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਬਾਣੀ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਲਿਆਵੇਗੀ ਆਪਣਾ ਯੂਟਿਊਬ ਚੈਨਲ

ਪਿੰਡ ਵਾਸੀਆਂ ਵਲੋਂ ਬੜੀ ਮੁਸ਼ਕਿਲ ਨਾਲ ਬਿਜਲੀ ਦੀ ਝਪੇਟ ਵਿਚ ਆਏ ਬੁਰੀ ਤਰ੍ਹਾਂ ਝੁਲਸੇ ਹੋਏ ਹਰਚੰਦ ਸਿੰਘ ਨੂੰ ਹੇਠਾਂ ਉਤਾਰਿਆ ਗਿਆ ਅਤੇ ਤੁਰੰਤ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਅੰਡਰ ਟ੍ਰੇਨਿੰਗ ਅਤੇ ਥਾਣਾ ਵਲਟੋਹਾ ਮੁਖੀ ਸਾਗਰ ਬਨਾਲ ਨੇ ਦੱਸਿਆ ਕਿ ਲਾਈਨਮੈਨ ਬਿੱਕਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭਗਵਾਨਪੁਰਾ ਅਤੇ ਸ਼ਿਵਬੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਝਬਾਲ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪਾਵਰ ਕਾਰਪੋਰੇਸ਼ਨ ਐਕਸੀਅਨ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਵਧੀਕ ਚੀਫ਼ ਇੰਜੀਨੀਅਰ ਸਰਕਲ ਤਰਨਤਾਰਨ ਇੰਜੀਨੀਅਰ ਮੋਹਿੰਦਰ ਪ੍ਰੀਤ ਸਿੰਘ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦੀ ਸਾਰੀ ਜਾਂਚ ਦੋ ਐਕਸੀਅਨਾਂ ਵਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News