ਭੇਤਭਰੇ ਹਾਲਾਤ ’ਚ ਔਰਤ ਦੀ ਮੌਤ
Friday, Jul 11, 2025 - 11:58 AM (IST)

ਬਟਾਲਾ/ਘੁਮਾਣ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਗੁਰਾਇਆ, ਬਾਬਾ)- ਭੇਤਭਰੇ ਹਾਲਾਤ ਵਿਚ ਔਰਤ ਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਘੁਮਾਣ ਦੇ ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਅਮਰਜੀਤ ਕੌਰ ਦੀ ਲੜਕੀ ਪਰਮਜੀਤ ਕੌਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਮੇਰੀ ਮਾਤਾ ਅਮਰਜੀਤ ਦੀ ਮੇਰੀ ਭਰਜਾਈ ਅਕਸਰ ਮਾਰ-ਕੁੱਟ ਕਰਦੀ ਰਹਿੰਦੀ ਸੀ ਤੇ ਮੇਰੀ ਮਾਤਾ ਸਵੇਰੇ ਘਰੋਂ ਬਾਹਰ ਗਈ ਤਾਂ ਪੇਕੇ ਘਰ ਫੋਨ ਕਰਨ ਤੋਂ ਬਾਅਦ ਸੜਕ ’ਤੇ ਡਿੱਗ ਪਈ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ
ਇਸ ਦੇ ਬਾਅਦ ਪਰਿਵਾਰਕ ਮੈਂਬਰ ਇਸ ਨੂੰ ਸਰਕਾਰੀ ਹਸਪਤਾਲ ਘੁਮਾਣ ਵਿਖੇ ਇਲਾਜ ਲਈ ਲੈ ਕੇ ਗਏ ਜਿਥੇ ਡਾਕਟਰਾਂ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਫਿਲਹਾਲ ਮ੍ਰਿਤਕਾ ਦੀ ਲੜਕੀ ਦੇ ਬਿਆਨ ’ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਮੌਤ ਦੇ ਅਸਲੀ ਕਾਰਨਾਂ ਨੂੰ ਜਾਣਨ ਲਈ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਜੋ ਵੀ ਪੋਸਟਮਾਰਟਮ ਰਿਪੋਰਟ ਆਵੇਗੀ, ਉਸਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀ ਦਿਓ ਧਿਆਨ, ਲੱਗ ਗਈ ਮੁਕੰਮਲ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8