ਮਹਿਲਾ ਨੇ ਦਿਖਾਈ ਬਹਾਦਰੀ, ਚੋਰੀ ਕਰਨ ਆਏ ਚੋਰਾਂ ''ਚੋਂ ਇਕ ਨੂੰ ਕੀਤਾ ਕਾਬੂ

Sunday, Mar 10, 2024 - 05:31 PM (IST)

ਮਹਿਲਾ ਨੇ ਦਿਖਾਈ ਬਹਾਦਰੀ, ਚੋਰੀ ਕਰਨ ਆਏ ਚੋਰਾਂ ''ਚੋਂ ਇਕ ਨੂੰ ਕੀਤਾ ਕਾਬੂ

ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਸਰਹੱਦੀ ਖੇਤਰ ਦੇ ਪਿੰਡ ਫਤਿਹਪੁਰ ਨਜ਼ਦੀਕ ਇੱਕ ਗੁੱਜਰ ਬਰਾਦਰੀ ਨਾਲ ਸੰਬੰਧਿਤ ਮਹਿਲਾ ਵੱਲੋਂ ਰਾਤ ਦੇ ਸਮੇਂ ਚੋਰੀ ਕਰਨ ਆਏ 2 ਚੋਰਾਂ ਵਿੱਚੋਂ ਇੱਕ ਚੋਰ ਨੂੰ ਕਾਬੂ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਦੋ ਚੋਰਾਂ ਵੱਲੋਂ ਇੱਕ ਗੁੱਜਰਾ ਦੇ ਡੇਰੇ ਵਿਚ ਰਾਤ ਕਰੀਬ 12:30 ਵਜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ।ਜਿਸ ਦੇ ਚਲਦੇ ਜਦੋਂ ਚੋਰਾਂ ਵੱਲੋਂ ਗੁੱਜਰ ਪਰਿਵਾਰ ਦੇ ਘਰ ਦੇ ਟਰੰਕਾਂ ਦੇ ਤਾਲੇ ਖੋਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਛੇੜਛਾੜ ਦੀ ਆਵਾਜ਼ ਹੋਣ 'ਤੇ ਅਚਾਨਕ ਪਰਿਵਾਰਕ ਮੈਂਬਰ ਮਹਿਲਾ ਦੀ ਅੱਖ ਖੁੱਲ ਗਈ ਅਤੇ ਉਸ ਵੱਲੋਂ ਤੁਰੰਤ ਇੱਕ ਚੋਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਚੋਰ  ਵੱਲੋਂ ਮਹਿਲਾ ਦੀ ਬਾਂਹ 'ਤੇ ਇੱਕ ਡਾਂਗ ਨਾਲ ਹਮਲਾ ਕੀਤਾ ਗਿਆ। 

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਮਹਿਲਾ ਵੱਲੋਂ ਹਿੰਮਤ ਨਾ ਹਾਰੀ ਗਈ ਫਿਰ ਵੀ ਚੋਰ ਨੂੰ ਕਾਬੂ ਕਰਨ ਵਿੱਚ ਸਫ਼ਲ ਹੋ ਗਈ  ਅਤੇ ਉਸ ਨੂੰ ਕਾਬੂ ਕਰਕੇ ਬਾਕੀ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਬੰਨ੍ਹ ਲਿਆ ਗਿਆ। ਜਦੋਂ ਚੋਰ ਦੀ ਪੁੱਛਗਿਛ ਕੀਤੀ ਗਈ ਤਾਂ ਚੋਰ ਨੇ ਦੱਸਿਆ ਕਿ ਉਸਦਾ ਇੱਕ ਸਾਥੀ ਬਾਹਰ ਖੜਾ ਹੈ ਚੋਰਾਂ ਵੱਲੋਂ ਹਾਲੇ ਤੱਕ ਚੋਰੀ ਨੂੰ ਅੰਜਾਮ ਨਹੀਂ ਦਿੱਤਾ ਗਿਆ ਸੀ ।ਇਸ ਤੋਂ ਪਹਿਲਾਂ ਹੀ ਗੁੱਜਰ ਪਰਿਵਾਰ ਵੱਲੋਂ ਚੋਰ ਨੂੰ ਕਾਬੂ ਕਰ ਲਿਆ ਗਿਆ ਅਤੇ ਤੁਰੰਤ ਪਿੰਡ ਦੇ ਸਰਪੰਚ ਸਮੇਤ ਹੋਰ ਲੋਕਾਂ ਨੂੰ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਚੋਰ ਨੂੰ ਕਾਬੂ ਕਰ ਲਿਆ ਗਿਆ ਹੈ ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News