ਵਿਦੇਸ਼ ਭੇਜਣ ਦੇ ਨਾਂ ’ਤੇ 14.60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਔਰਤ ਗ੍ਰਿਫ਼ਤਾਰ
Friday, Mar 07, 2025 - 11:54 AM (IST)

ਗੁਰਦਾਸਪੁਰ (ਵਿਨੋਦ)- ਵਿਦੇਸ਼ ਭੇਜਣ ਦੇ ਨਾਂ ’ਤੇ 14.60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ 2 ਲੋਕਾਂ ਖਿਲਾਫ ਕੇਸ ਦਰਜ ਕਰ ਕੇ ਇਕ ਔਰਤ ਨੂੰ ਐੱਨ. ਆਰ. ਆਈ. ਪੁਲਸ ਨੇ ਕਾਬੂ ਕੀਤਾ ਹੈ, ਜਦਕਿ ਉਸ ਦਾ ਸਾਥੀ ਅਜੇ ਫਰਾਰ ਹੈ। ਇਸ ਸਬੰਧੀ ਐੱਨ. ਆਰ. ਆਈ. ਪੁਲਸ ਸਟੇਸ਼ਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਮਲਜੋਤੀ ਪਤਨੀ ਸਵ. ਬਲਦੇਵ ਸਿੰਘ ਵਾਸੀ ਸਰਨਾ ਅਤੇ ਗੁਰਜੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਦਾਰਾਪੁਰ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਇਕ ਸਾਜ਼ਿਸ਼ ਅਧੀਨ ਪੀੜਤ ਤਾਲਬ ਸਿੰਘ ਪੁੱਤਰ ਰਾਜ ਸਿੰਘ ਅਤੇ ਮੰਗਾ ਰਾਮ ਸ਼ਰਮਾ ਪੁੱਤਰ ਪ੍ਰਭਾਤ ਰਾਜ ਵਾਸੀ ਬਾਲਾਪਿੰਡੀ ਪੁਲਸ ਸਟੇਸ਼ਨ ਬਹਿਰਾਮਪੁਰ ਨੂੰ ਵਿਦੇਸ਼ ਭੇਜਣ ਦੇ ਲਈ ਵੱਖ-ਵੱਖ ਸਮੇਂ ’ਤੇ ਚੈੱਕ ਰਾਹੀਂ 14 ਲੱਖ 60 ਹਜ਼ਾਰ ਰੁਪਏ ਲਏ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਗਰਮੀਆਂ ਦੀ ਸ਼ੁਰੂਆਤ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਮੁਲਜ਼ਮਾਂ ਵੱਲੋਂ ਇਨ੍ਹਾਂ ਨੂੰ ਵਿਦੇਸ਼ ਭੇਜਣ ਲਈ ਜਾਅਲੀ ਵੀਜ਼ਾ, ਹਵਾਈ ਟਿਕਟ ਅਤੇ ਹੋਰ ਸਾਮਾਨ ਦਿੱਤਾ ਗਿਆ, ਜਿਸ ਦੇ ਖਿਲਾਫ ਇਨ੍ਹਾਂ ਵੱਲੋਂ ਸ਼ਿਕਾਇਤ ਕਰਨ ’ਤੇ ਸ਼ਿਕਾਇਤ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਐੱਨ. ਆਰ. ਆਈ. ਪੁਲਸ ਵੱਲੋਂ ਇਕ ਔਰਤ ਕਮਲਜੋਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦਕਿ ਉਸ ਦਾ ਸਾਥੀ ਗੁਰਜੀਤ ਸਿੰਘ ਫਰਾਰ ਹੈ।
ਇਹ ਵੀ ਪੜ੍ਹੋ- ਖੂਨ ਦੇ ਰਿਸ਼ਤੇ ਹੋਏ ਦਾਗਦਾਰ, ਕਲਯੁੱਗੀ ਪੁੱਤ ਨੇ ਜ਼ਮੀਨ ਦੇ ਲਾਲਚ ’ਚ ਕੀਤਾ ਪਿਤਾ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8