ਵਿਆਹੁਤਾ ਨਾਲ ਜ਼ਬਰਦਸਤੀ ਜਬਰਜ਼ਨਾਹ ਤੇ ਪਤੀ ’ਤੇ ਕ੍ਰਿਪਾਨ ਨਾਲ ਹਮਲਾ ਕਰਨ ਵਾਲੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ

06/15/2021 6:40:30 PM

ਗੁਰਦਾਸਪੁਰ (ਸਰਬਜੀਤ) - ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਕ ਵਿਆਹੁਤਾ ਜਨਾਨੀ ਦੇ ਨਾਲ ਜ਼ਬਰਦਸਤੀ ਜਬਰਜ਼ਨਾਹ ਕਰਨ ਅਤੇ ਉਸ ਦੇ ਪਤੀ ’ਤੇ ਕ੍ਰਿਪਾਨ ਨਾਲ ਹਮਲਾ ਕੇ ਜ਼ਖ਼ਮੀ ਕਰਨ ਦੇ ਦੋਸ਼ ’ਚ ਇਕ ਦੋਸ਼ੀ ਖ਼ਿਲਾਫ਼ ਧਾਰਾ 376,341,323,324,506 ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੁਲਸ ਸਟੇਸ਼ਨ ਕਲਾਨੌਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਜਨਾਨੀ ਨੇ ਦੱਸਿਆ ਕਿ 9-6-21 ਨੂੰ ਉਸ ਦਾ ਭਰਾ ਤੇ ਭਰਾਈ ਉਸ ਦੇ ਘਰ ਆਏ ਹੋਏ ਸੀ। ਉਸ ਦੀ ਭਰਜਾਈ ਦੀ ਸਿਹਤ ਅਚਾਨਕ ਖ਼ਰਾਬ ਹੋਣ ਕਰਕੇ ਉਹ ਆਪਣੇ ਭਰਾ ਤੇ ਭਰਜਾਈ ਦੇ ਨਾਲ ਮੋਟਰਸਾਈਕਲ ’ਤੇ ਸਿਵਲ ਹਸਪਤਾਲ ਕਲਾਨੌਰ ਤੋਂ ਦਵਾਈ ਲੈਣ ਚੱਲ ਗਏ। 

ਉਸ ਨੇ ਦੱਸਿਆ ਕਿ ਜਦ ਦਵਾਈ ਲੈ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸਨ ਤਾਂ ਪਿੰਡ ਸਰਜੇਚੱਕ ਮੋੜ ਕੋਲ ਪਹੁੰਚੇ ਤਾਂ ਦੋਸ਼ੀ ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਅਲਾਵਲਪੁਰ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ ਲੱਗਾ ਦਿੱਤਾ। ਉਸ ਦਾ ਭਰਾ ਅਤੇ ਭਰਜਾਈ ਡਰਦੇ ਹੋਏ ਆਪਣੇ ਪਿੰਡ ਚੱਲ ਗਏ। ਉਸ ਨੇ ਦੱਸਿਆ ਕਿ ਦੋਸ਼ੀ ਆਪਣੇ ਮੋਟਰਸਾਈਕਲ ’ਤੇ ਉਸ ਨੂੰ ਬਿਠਾ ਕੇ ਪਿੰਡ ਪਕੀਵਾਂ ਨੇੜੇ ਇਕ ਮੋਟਰ ’ਤੇ ਲੈ ਲਿਆ, ਜਿਸ ਨੇ ਡਰਾ ਧਮਕਾ ਕੇ ਉਸ ਦੀ ਇੱਛਾ ਦੇ ਵਿਰੁੱਧ ਜ਼ਬਰਦਸਤੀ ਉਸ ਨਾਲ ਜਬਰਜ਼ਨਾਹ ਕੀਤਾ। 

ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਸ਼ੀ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ’ਚ ਸਥਿਤ ਬਾਬੇ ਮਿੱਡ ਸ਼ਾਹ ਦੀ ਜਗ੍ਹਾ ’ਤੇ ਲੈ ਆਇਆ, ਜਿਥੇ ਉਸ ਦਾ ਪਤੀ ਵੀ ਆ ਗਿਆ। ਦੋਸ਼ੀ ਨੇ ਉਸ ਦੇ ਪਤੀ ’ਤੇ ਕ੍ਰਿਪਾਨ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹੁਤਾ ਜਨਾਨੀ ਦੀ ਸ਼ਿਕਾਇਤ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਫ਼ਰਾਰ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 


rajwinder kaur

Content Editor

Related News