ਵੇਟ ਲਿਫ਼ਟਿੰਗ ਖਿਡਾਰਣ ਦੇ ਪਿਤਾ ਦਾ ਕੱਚੇ ਮਕਾਨ ਨੂੰ ਪੱਕਾ ਵੇਖਣ ਦਾ ਸੁਫ਼ਨਾ ਰਿਹਾ ਅਧੁਰਾ, ਜਹਾਨ ਨੂੰ ਕਿਹਾ ਅਲਵਿਦਾ

Friday, Feb 03, 2023 - 05:11 PM (IST)

ਵੇਟ ਲਿਫ਼ਟਿੰਗ ਖਿਡਾਰਣ ਦੇ ਪਿਤਾ ਦਾ ਕੱਚੇ ਮਕਾਨ ਨੂੰ ਪੱਕਾ ਵੇਖਣ ਦਾ ਸੁਫ਼ਨਾ ਰਿਹਾ ਅਧੁਰਾ, ਜਹਾਨ ਨੂੰ ਕਿਹਾ ਅਲਵਿਦਾ

ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਬਟਾਲਾ ਦੇ ਨਜ਼ਦੀਕੀ ਪਿੰਡ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਵੇਟ ਲਿਫਟਿੰਗ ਦੀ ਨੈਸ਼ਨਲ ਖਿਡਾਰਨ ਨਵਦੀਪ ਨੂੰ ਜਦ ਲਖਨਊ 'ਚ ਇੰਟਰਨੈਸ਼ਲ ਮੁਕਾਬਲੇ ਖੇਡਣ ਲਈ ਟ੍ਰਾਇਲ ਦੇ ਰਹੀ ਸੀ ਤਾਂ ਉਥੇ ਉਸ ਨੂੰ ਸੁਨੇਹਾ ਮਿਲਿਆ ਕਿ ਪਿੱਛੇ ਪਿੰਡ 'ਚ ਉਸ ਦੇ ਪਿਤਾ ਹਰਭਜਨ ਲਾਲ ਦੀ ਮੌਤ ਹੋ ਗਈ ਹੈ। ਇਸ ਦੌਰਾਨ ਆਪਣੇ ਪਿਤਾ ਦੇ ਸਸਕਾਰ ਲਈ ਪਿੰਡ ਪਹੁੰਚੀ ਨਵਦੀਪ ਅਤੇ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਪਿੰਡ ਦੇ ਹਰ ਇਕ ਵਿਅਕਤੀ ਦੀ ਅੱਖ ਵੀ ਨਮ ਸੀ। 

ਇਹ ਵੀ ਪੜ੍ਹੋ- ਚੋਰਾਂ ਨੇ ਸਰਕਾਰੀ ਸਕੂਲ ਨੂੰ ਬਣਾਇਆ ਨਿਸ਼ਾਨਾ, ਪ੍ਰੋਜੈਕਟਰ ਤੇ CCTV ਸਣੇ ਮਿਡ-ਡੇ-ਮੀਲ ਦਾ ਰਾਸ਼ਨ ਵੀ ਨਹੀਂ ਛੱਡਿਆ

ਨਵਦੀਪ ਅਤੇ ਉਸਦੇ ਮਾਮਾ ਜਗਦੇਵ ਰਾਜ ਦਾ ਕਹਿਣਾ ਸੀ ਕਿ ਉਸਨੇ ਜਦੋਂ 2018 'ਚ ਵੇਟ ਲਿਫ਼ਟਿੰਗ ਲਈ ਖੇਡਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਤੋਂ ਲੈਕੇ ਹੁਣ ਤਕ ਪੰਜ ਗੋਲਡ ਮੈਡਲ ਅਤੇ ਕਈ ਸਿਲਵਰ ਮੈਡਲ ਜਿੱਤੇ ਹਨ। ਨਵਦੀਪ ਨੇ 109 ਕਿਲੋ ਦਾ ਰਿਕਾਰਡ ਵੀ ਤੋੜ ਕੇ ਆਪਣਾ ਨਾਮ ਨੈਸ਼ਨਲ ਰਿਕਾਰਡ 'ਚ ਦਰਜ ਕੀਤਾ ਹੈ। ਨਵਦੀਪ ਦੀ ਖੇਡ ਅਜੇ ਵੀ ਚੱਲ ਰਹੀ ਹੈ। ਉਸ ਦੇ ਹੌਂਸਲੇ ਅਜੇ ਵੀ ਆਪਣੇ ਪੰਜਾਬ ਲਈ ਪੱਕੇ ਅਤੇ ਮਜ਼ਬੂਤ ਹਨ ਪਰ ਸਰਕਾਰਾਂ ਵਲੋਂ ਅਤੇ ਪ੍ਰਸ਼ਾਸਨ ਵਲੋਂ ਹਮੇਸ਼ਾ ਹੀ ਨਵਦੀਪ ਨੂੰ ਅਣਗੌਲਿਆ ਕੀਤਾ ਗਿਆ।

ਇਹ ਵੀ ਪੜ੍ਹੋ- ਕਿਰਿਆ ਦੀ ਰਸਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਕਦੇ ਨਾ ਭੁੱਲਣ ਵਾਲਾ ਹਾਦਸਾ

ਨਵਦੀਪ ਅਤੇ ਉਸਦੇ ਪਿਤਾ ਦੀ ਮੰਗ ਸੀ ਕਿ ਉਸਦੇ ਕੱਚੇ ਮਕਾਨ ਨੂੰ ਪੱਕਾ ਕਰ ਦਿੱਤਾ ਜਾਵੇ ਪਰ ਕਹਿੰਦੇ ਹਨ ਕਿ ਸਰਕਾਰੀ ਤਰੀਖਾ ਅਤੇ ਵਾਅਦੇ ਅੱਗੇ-ਅੱਗੇ ਚਲੇ ਜਾ ਸਕਦੇ ਹਨ ਪਰ ਪੂਰੇ ਨਹੀਂ ਹੋ ਸਕਦੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਬਕਾ ਡਿਪਟੀ ਕਮਿਸ਼ਨਰ ਵਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਕੱਚੇ ਮਕਾਨ ਨੂੰ ਪੱਕਾ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਆ ਚੁਕੀ ਹੈ ਅਤੇ ਨਵਦੀਪ ਦੀ ਡਾਈਟ ਲਈ ਹਰ ਮਹੀਨੇ ਢਾਈ ਹਜ਼ਾਰ ਰੁਪਏ ਮਿਲ ਜਾਣਗੇ। ਪਰ ਉਹ ਵਾਅਦੇ ਸਰਕਾਰੀ ਦਫ਼ਤਰਾਂ ਦੀਆਂ ਧੂੜ ਭਰੀਆਂ ਫਾਈਲਾਂ 'ਚ ਦੱਬ ਕੇ ਰਹਿ ਗਏ ਹਨ, ਨਾ ਤਾਂ ਅੱਜ ਤੱਕ ਉਹ ਪੰਜ ਲੱਖ ਰੁਪਏ ਦੀ ਗਰਾਂਟ ਮਿਲੀ ਅਤੇ ਨਾ ਹੀ ਡਾਈਟ ਲਈ ਹਰ ਮਹੀਨੇ ਢਾਈ ਹਜ਼ਾਰ ਰੁਪਏ ਮਿਲੇ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਨੂੰ ਵਾਅਦੇ ਨਹੀਂ ਕਰਨੇ ਚਾਹੀਦੇ। ਜੇਕਰ ਸਰਕਾਰਾਂ ਖਿਡਾਰੀਆਂ ਨਾਲ ਵਾਅਦੇ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਪੂਰਾ ਵੀ ਕਰਨ ਤਾਂ ਕਿ ਇਸ ਤਰ੍ਹਾਂ ਖਿਡਾਰੀਆਂ ਦਾ ਹੌਂਸਲਾ ਵਧੇ ਅਤੇ ਖਿਡਾਰੀ ਅੱਗੇ ਮਿਹਨਤ ਕਰਦੇ  ਹੋਏ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕਰ ਸਕਣ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News