ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਹੋਰ ਸੁਖਾਲੇ, ਰੇਲਵੇ ਨੇ ਲਿਆ ਅਹਿਮ ਫੈਸਲਾ

Thursday, Aug 13, 2026 - 11:47 AM (IST)

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਹੋਰ ਸੁਖਾਲੇ, ਰੇਲਵੇ ਨੇ ਲਿਆ ਅਹਿਮ ਫੈਸਲਾ

ਪਠਾਨਕੋਟ(ਹਰਜਿੰਦਰ ਸਿੰਘ ਗੋਰਾਇਆ): ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਵੱਲੋਂ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਗੁਜਰਾਤ, ਰਾਜਸਥਾਨ ਅਤੇ ਪੰਜਾਬ ਸਮੇਤ ਪੱਛਮੀ ਭਾਰਤ ਤੋਂ ਜੰਮੂ-ਕਸ਼ਮੀਰ ਦੇ ਮਾਤਾ ਵੈਸ਼ਨੋ ਦੇਵੀ ਕਟੜਾ ਜਾਣ ਵਾਲੇ ਯਾਤਰੀਆਂ ਲਈ ਰੇਲ ਸਫ਼ਰ ਹੋਰ ਸੁਖਾਲਾ ਹੋਣ ਜਾ ਰਿਹਾ ਹੈ। ਰੇਲਵੇ ਬੋਰਡ ਵੱਲੋਂ ਸਾਬਰਮਤੀ-ਜੰਮੂ ਤਵੀ ਐਕਸਪ੍ਰੈੱਸ ਦਾ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਵਿਸਥਾਰ ਕਰਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ

ਇਸ ਫੈਸਲੇ ਨਾਲ ਗੁਜਰਾਤ ਅਤੇ ਰਾਜਸਥਾਨ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਕਟੜਾ ਤੱਕ ਸਿੱਧੀ ਰੇਲ ਸਹੂਲਤ ਮਿਲਣ ਦੀ ਉਮੀਦ ਹੈ। ਹੁਣ ਤੱਕ ਕਈ ਯਾਤਰੀਆਂ ਨੂੰ ਜੰਮੂ ਤਵੀ ਜਾਂ ਹੋਰ ਸਟੇਸ਼ਨਾਂ ’ਤੇ ਉਤਰ ਕੇ ਕਟੜਾ ਪਹੁੰਚਣ ਲਈ ਵੱਖਰੇ ਸਾਧਨਾਂ ਦੀ ਵਰਤੋਂ ਕਰਨੀ ਪੈਂਦੀ ਸੀ। ਟਰੇਨ ਦੇ ਕਟੜਾ ਤੱਕ ਵਿਸਥਾਰ ਨਾਲ ਯਾਤਰੀਆਂ ਦਾ ਸਮਾਂ ਅਤੇ ਵਾਧੂ ਖਰਚਾ ਬਚੇਗਾ।

ਇਹ ਵੀ ਪੜ੍ਹੋ- ਰਤਾ ਤਰਸ ਨਾ ਆਇਆ, ਨਵ ਜੰਮੀ ਧੀ ਨੂੰ ਬੱਸ ਸਟੈਂਡ ਛੱਡ ਫਰਾਰ ਹੋਈ ਔਰਤ !

ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਵਿੱਚ ਹਰ ਸਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਇਸ ਰੇਲ ਸੇਵਾ ਦੇ ਵਿਸਥਾਰ ਨੂੰ ਧਾਰਮਿਕ ਯਾਤਰਾ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਰੇਲ ਯਾਤਰੀਆਂ ਲਈ ਵੀ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਟਰੇਨ ਦੇ ਨਵੇਂ ਰੂਟ, ਸਮਾਂ-ਸਾਰਣੀ ਅਤੇ ਸੇਵਾ ਸ਼ੁਰੂ ਹੋਣ ਦੀ ਤਾਰੀਖ ਸਬੰਧੀ ਅਧਿਕਾਰਤ ਵੇਰਵਿਆਂ ਦੀ ਉਡੀਕ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News