ਪਿੰਡ ਕਾਲੀਆਂ ਦੇ ਹਰਜੀਤ ਸਿੰਘ ਸਰਬਸੰਮਤੀ ਨਾਲ ਬਣੇ ਸਰਪੰਚ

12/24/2018 3:08:17 PM

ਵਲਟੋਹਾ (ਬਲਜੀਤ ਸਿੰਘ) : ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਾਲੀਆਂ ਤੋਂ ਸਰਬਸੰਮਤੀ ਨਾਲ ਹਰਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ। ਇਸ ਉਪਰੰਤ ਗੱਲਬਾਤ ਕਰਦੇ ਹੋਏ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਪਿੰਡ ਨਿਵਾਸੀਆਂ ਵਲੋਂ ਜੋ ਵੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਉਪਰੰਤ ਸਰਪੰਚ ਹਰਜੀਤ ਸਿੰਘ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਕੈਬਨਿਟ ਮੰਤਰੀ ਗੁਰਚੇਤ ਸਿੰਘ ਭੁੱਲਰ ਤੇ ਅਨੂਪ ਸਿੰਘ ਭੁੱਲਰ ਦਾ ਤਹਿਤ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੈਂਬਰ ਬਲੌਰ ਸਿੰਘ, ਚਰਨ ਸਿੰਘ, ਮੈਂਬਰ ਗੁਰਚਰਨ ਸਿੰਘ, ਕਾਲਾ ਸਿੰਘ, ਮੈਂਬਰ ਸਲਵਿੰਦਰ ਸਿੰਘ ਤੇ ਬਸੰਤ ਸਿੰਘ ਕਾਲੀਆ ਆਦਿ ਹਾਜ਼ਰ ਸਨ।


Baljeet Kaur

Content Editor

Related News