ਪੰਜਾਬ ਦੇ ਸਰਕਾਰੀ ਹਸਪਤਾਲਾਂ ''ਚ ਭੇਜੀਆਂ ਵੈਕਸੀਨ ''ਚ ਪਾਣੀ ਤੇ ਦਵਾਈ ਘੱਟ, ਸੈਂਪਲ ਫੇਲ੍ਹ

Friday, Aug 25, 2023 - 04:41 PM (IST)

ਪੰਜਾਬ ਦੇ ਸਰਕਾਰੀ ਹਸਪਤਾਲਾਂ ''ਚ ਭੇਜੀਆਂ ਵੈਕਸੀਨ ''ਚ ਪਾਣੀ ਤੇ ਦਵਾਈ ਘੱਟ, ਸੈਂਪਲ ਫੇਲ੍ਹ

ਅੰਮ੍ਰਿਤਸਰ- ਸਿਹਤ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਭੇਜੇ ਗਏ ਵੈਨਕੋਮਾਈਸਿਨ ਅਤੇ ਸਿਫੋਟੈਕਸਿਨ ਵੈਕਸੀਨ ਦੇ ਸੈਂਪਲ ਟੈਸਟ 'ਚ ਫੇਲ ਪਾਏ ਗਏ ਹਨ। ਵੈਨਕੋਮਾਈਸਿਨ ਦੇ ਨਮੂਨਿਆਂ ਵਿੱਚ ਨਿਰਧਾਰਤ ਮਾਤਰਾ ਤੋਂ ਘੱਟ ਪਾਣੀ ਅਤੇ ਘੱਟ ਨਮੀ ਪਾਈ ਗਈ, ਜਦੋਂ ਕਿ ਸਿਫੋਟੈਕਸਿਨ ਘੱਟ ਦਵਾਈ ਮਿਲੀ ਹੈ। ਇਹ ਟੀਕੇ ਗੰਭੀਰ ਰੂਪ ਵਿੱਚ ਸੰਕਰਮਿਤ ਮਰੀਜ਼ਾਂ ਨੂੰ ਲਗਾਏ ਜਾਂਦੇ ਹਨ। ਉਦਾਹਰਨ ਲਈ 100 ਮਿਲੀਗ੍ਰਾਮ ਵੈਕਸੀਨ 'ਚ ਡਰੱਗ ਦੀ ਮਾਤਰਾ 90 ਜਾਂ 100 ਮਿਲੀਗ੍ਰਾਮ ਹੋ ਸਕਦੀ ਹੈ, ਪਰ ਸਿਰਫ 87 ਮਿਲੀਗ੍ਰਾਮ ਸੀ। 

ਇਹ ਵੀ ਪੜ੍ਹੋ- ਪੁਲਸ ਨਾਲ ਖਹਿਬੜ ਪਏ ਬੁਲੇਟ ਸਵਾਰ ਨੌਜਵਾਨ, ਜੰਮ ਕੇ ਹੋਇਆ ਹੰਗਾਮਾ, ਤੋੜ ਦਿੱਤਾ ਮੋਬਾਇਲ

ਵੈਨਕੋਮਾਈਸਿਨ ਦੀ ਸਪਲਾਈ ਐਗਰੋਨ ਰੀਮੇਡਿਨ, ਉੱਤਰਾਖੰਡ ਦੁਆਰਾ ਕੀਤੀ ਗਈ ਸੀ, ਜਦੋਂ ਕਿ ਸੇਫੋਟੈਕਸਿਨ ਵੈਕਸੀਨ ਹਿਮਾਚਲ ਬੱਦੀ ਸਥਿਤ ਏਐੱਨਜੀ ਲਾਈਫ ਸਾਇੰਸਜ਼ ਨੇ ਭੇਜੇ ਸੀ। ਸਿਹਤ ਵਿਭਾਗ ਨੇ ਸਾਰਾ ਸਟਾਕ ਸੀਲ ਕਰ ਦਿੱਤਾ ਅਤੇ ਉੱਤਰਾਖੰਡ ਅਤੇ ਹਿਮਾਚਲ ਦੇ ਸਿਹਤ ਵਿਭਾਗ ਨੂੰ ਰਿਪੋਰਟ ਭੇਜ ਦਿੱਤੀ ਹੈ। ਇਹ ਟੀਕੇ ਦੋਵਾਂ ਕੰਪਨੀਆਂ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਸਪਲਾਈ ਕੀਤੇ ਗਏ ਸਨ। ਇਹ ਟੀਕੇ ਟੈਸਟ ਲਈ ਖਰੜ ਦੀ ਲੈਬ ਵਿੱਚ ਭੇਜੇ ਗਏ ਸਨ। ਜਿਥੇ ਜਾਂਚ ਵਿੱਚ ਸੈਂਪਲ ਫੇਲ੍ਹ ਪਾਏ ਗਏ।

ਇਹ ਵੀ ਪੜ੍ਹੋ-  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਮਰੀਕਾ 'ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ

ਵੈਨਕੋਮਾਈਸਿਨ ਅਤੇ ਸੇਫੋਟੈਕਸਿਨ ਐਂਟੀਬਾਇਓਟਿਕਸ ਹਨ। ਇਨ੍ਹਾਂ ਦੀ ਵਰਤੋਂ ਇਲਾਜ ਅਧੀਨ ਗੰਭੀਰ ਰੂਪ ਨਾਲ ਸੰਕਰਮਿਤ ਮਰੀਜ਼ਾਂ 'ਤੇ ਕੀਤੀ ਜਾਂਦੀ ਹੈ। ਇਹ ਟੀਕੇ ਚਮੜੀ, ਹੱਡੀਆਂ, ਜੋੜਾਂ ਦੇ ਦਰਦ, ਦਿਲ ਅਤੇ ਖੂਨ ਨਾਲ ਸਬੰਧਤ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਨੂੰ ਲਗਾਏ ਜਾਂਦੇ ਹਨ। ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਕਰੁਣ ਸਚਦੇਵਾ ਅਨੁਸਾਰ ਸਾਰਾ ਸਟਾਕ ਸੀਲ ਕਰ ਦਿੱਤਾ ਗਿਆ ਹੈ। ਰਿਪੋਰਟ ਤਿਆਰ ਕਰਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਭੇਜ ਦਿੱਤੀ ਗਈ ਹੈ। ਉਥੋਂ ਰਿਪੋਰਟ ਉਤਰਾਖੰਡ ਅਤੇ ਹਿਮਾਚਲ ਦੇ ਸਿਹਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਕਾਰਵਾਈ ਦਾ ਅਧਿਕਾਰ ਸਿਰਫ਼ ਸਬੰਧਤ ਰਾਜਾਂ ਕੋਲ ਹੈ।

ਇਹ ਵੀ ਪੜ੍ਹੋ- PSEB ਬੋਰਡ ਦੀ ਵੱਡੀ ਲਾਪ੍ਰਵਾਹੀ, ਸ਼ਹੀਦ ਊਧਮ ਸਿੰਘ ਬਾਰੇ ਛਪੇ ਲੇਖ 'ਚ ਕਈ ਗ਼ਲਤੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News