ਅਣਪਛਾਤਿਆਂ ਨੇ ਨੌਜਵਾਨ ਦੀ ਲੱਤ-ਬਾਂਹ ਤੋੜੀ, ਗੰਭੀਰ ਜ਼ਖ਼ਮੀ

Thursday, Jun 27, 2024 - 02:29 PM (IST)

ਅਣਪਛਾਤਿਆਂ ਨੇ ਨੌਜਵਾਨ ਦੀ ਲੱਤ-ਬਾਂਹ ਤੋੜੀ, ਗੰਭੀਰ ਜ਼ਖ਼ਮੀ

ਬਟਾਲਾ (ਸਾਹਿਲ)- ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਅਣਪਛਾਤਿਆਂ ਵਲੋਂ ਨੌਜਵਾਨ ਦੀ ਲੱਤ-ਬਾਂਹ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਵਡਾਲਾ ਗ੍ਰੰਥੀਆਂ ਨੇ ਦੱਸਿਆ ਕਿ ਉਹ ਪਿੰਡ ਦੇ ਹੀ ਇਕ ਵਿਅਕਤੀ ਨਾਲ ਮੋਟਰਸਾਈਕਲ ’ਤੇ ਬੈਠ ਕੇ ਆਪਣੀ ਭੂਆ ਦੇ ਪਿੰਡ ਧੁੱਪਸੜੀ ਜਾ ਰਿਹਾ ਸੀ।

ਜਦੋਂ ਅਸੀਂ 60 ਫੁੱਟੀ ਰੋਡ ’ਤੇ ਪਹੁੰਚੇ ਤਾਂ ਮੋਟਰਸਾਈਕਲ ਵਾਲੇ ਨੇ ਮੈਨੂੰ ਉਤਾਰ ਦਿੱਤਾ, ਜਿਸ ’ਤੇ ਮੈਂ ਪੈਦਲ ਚੱਲ ਪਿਆ ਤਾਂ ਰਸਤੇ ਵਿਚ ਤਿੰਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਨੇ ਉਸ ’ਤੇ ਬੇਸਬਾਲਾਂ ਨਾਲ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਇਸ ਦੌਰਾਨ ਉਸਦੀ ਇਕ ਲੱਤ ਤੇ ਇਕ ਬਾਂਹ ਅਣਪਛਾਤਿਆਂ ਨੇ ਤੋੜ ਦਿੱਤੀ ਤੇ ਭੱਜ ਗਏ।


author

Shivani Bassan

Content Editor

Related News