ਕੇਂਦਰ ਸਰਕਾਰ ਵੱਲੋਂ ਜਾਰੀ ਮੁਫ਼ਤ ਅਨਾਜ ਵੰਡ ਤਹਿਤ ਪੰਜਾਬ ਸਰਕਾਰ ਨੇ ਤਿੰਨ ਮਹੀਨਿਆਂ ਦਾ ਕੋਟਾ ਕੀਤਾ ਜਾਰੀ
06/05/2023 5:21:33 PM

ਬਾਬਾ ਬਕਾਲਾ ਸਾਹਿਬ (ਜ. ਬ.)- ਕੇਂਦਰ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਪ੍ਰਧਾਨ ਮੰਤਰੀ ਅੰਨ ਕਲਿਆਨ ਯੋਜਨਾ ਤਹਿਤ ਮੁਫ਼ਤ ਕਣਕ ਦੀ ਵੰਡ ਨੂੰ ਜਿਥੇ ਯਕੀਨੀ ਬਨਾਇਆ ਜਾ ਰਿਹਾ ਹੈ, ਉਥੇ ਨਾਲ ਹੀ ਇਸ ਮੁਫ਼ਤ ਕਣਕ ’ਤੇ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਕਣਕ ਸੂਬੇ ਭਰ ਦੇ ਡਿਪੂ ਹੋਲਡਰਾਂ ਵੱਲੋਂ ਬਾਇਓਮੀਟ੍ਰਿਕ ਮਸ਼ੀਨ ਰਾਹੀਂ ਵੰਡੀ ਜਾਂਦੀ ਹੈ ਪਰ ਇਸ ਵਾਰ ਇਹ ਵੀ ਦੇਖਣ ’ਚ ਆਇਆ ਹੈ ਕਿ ਕਣਕ ਵੰਡਦੇ ਸਮੇਂ ਜੋ ਲਾਭਪਾਤਰੀ ਨੂੰ ਉਸਦੇ ਹਿੱਸੇ ਦੀ ਬਣਦੀ ਕਣਕ ਦਰਸਾਈ ਹੁੰਦੀ ਹੈ, ਉਸ ਉੱਪਰ ਪਹਿਲਾਂ ਪੰਜਾਬ ਸਰਕਾਰ ਦਾ ਲੋਗੋ ਲੱਗਾ ਹੁੰਦਾ ਸੀ, ਜੋ ਹੁਣ ਖ਼ਤਮ ਕਰ ਦਿੱਤਾ ਗਿਆ ਹੈ ਜੋ ਇਸ ਵਾਰ ‘ਪ੍ਰਧਾਨ ਮੰਤਰੀ ਗਰੀਬ ਕਲਿਆਨ ਅੰਨ ਯੋਜਨਾ’ ਲਿਖਿਆ ਗਿਆ ਹੋਇਆ ਹੈ।
ਇਹ ਵੀ ਪੜ੍ਹੋ- ਨਵਜਨਮੇ ਬੱਚੇ ਨੂੰ ਛੱਡ ਕੇ ਭੱਜੀ ਮਾਂ 2 ਦਿਨਾਂ ਬਾਅਦ ਵਾਪਸ ਪਰਤੀ, DNA ਟੈਸਟ ਕਰਵਾਉਣ ਦੀ ਯੋਜਨਾ
ਇਸ ਦੇ ਨਾਲ ਹੀ ਕਣਕ ਬਦਲੇ ਲੋਕਾਂ ਨੂੰ ਜਾ ਰਹੀ ਸਬਸਿਡੀ ਦਾ ਵੀ ਜ਼ਿਕਰ ਕੀਤਾ ਹੋਇਆ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਕੇਂਦਰ ਸਰਕਾਰ ਦੇਸ਼ ਅੰਦਰ ਮੁਫ਼ਤ ਵੰਡ ਅਨਾਜ਼ ਵੰਡਣ ਬਦਲੇ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿਚ ਜੁੱਟੀ ਹੋਈ ਹੈ। ਇਸ ਵਾਰ ਕੇਂਦਰ ਸਰਕਾਰ ਆਪਣੇ ਲਾਭਪਾਤਰੀਆਂ ਨੂੰ ਅਪ੍ਰੈਲ 2023 ਤੋਂ ਜੂਨ 2023 ਤੱਕ ਤਿੰਨ ਮਹੀਨਿਆਂ ਦੀ ਕਣਕ ਜੋ ਕਿ ਪ੍ਰਤੀ ਯੂਨਿਟ ਪੰਜ ਕਿਲੋ ਹੈ, ਦੇਣ ਜਾ ਰਹੀ ਹੈ ਅਤੇ ਕੇਂਦਰ ਵੱਲੋਂ 38,12525 ਕਾਰਡ ਧਾਰਕਾਂ ਨੂੰ 1,47,38861 ਮੀਟ੍ਰਿਕ ਟਨ ਕਣਕ ਦਾ ਕੋਟਾ ਅਲਾਟ ਕਰ ਰਹੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਪਹਿਲਾਂ ਤੋਂ ਹੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਭੇਜੀ ਜਾ ਚੁੱਕੀ ਕਣਕ ਜੋ ਕਿ ਡਿਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਵੰਡੀ ਜਾ ਚੁੱਕੀ ਹੈ, ਉਸਦਾ ਬਣਦਾ ਕਮਿਸ਼ਨ ਅਜੇ ਤੱਕ ਡਿਪੂ ਹੋਲਡਰਾਂ ਨੂੰ ਨਹੀਂ ਮਿਲ ਸਕਿਆ, ਜਦਕਿ ਗੁਆਂਢੀ ਸੂਬਾ ਹਰਿਆਣਾ ਵਿਚ ਡਿਪੂ ਹੋਲਡਰਾਂ ਨੂੰ ਦੋ ਰੁਪੈ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਮਿਸ਼ਨ ਪ੍ਰਾਪਤ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ! ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਂ ਰਿਹੈ ਪਿਓ, ਧੀਆਂ ਘਰ ਰਹਿ ਰਹੀ ਮਾਂ
ਆਲ ਇੰਡੀਆ ਫੇਅਰ ਪ੍ਰਾਈਜ਼ ਡੀਲਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਕਿ ਜੇਕਰ ਸਰਕਾਰ ਦੇਸ਼ ਦੇ 82 ਕਰੋੜ ਲੋਕਾਂ ਨੂੰ 27 ਰੁਪੈ ਕਿਲੋ ਵਾਲੀ ਕਣਕ ਮੁਫ਼ਤ ਅਨਾਜ਼ ਵੰਡਣ ਵੇਲੇ ਖਜ਼ਾਨੇ ਦਾ ਕਰੋੜਾ ਰੁਪੈ ਦਾ ਬੋਝ ਪਾ ਰਹੀ ਜਾਂ ਝੱਲ ਰਹੀ ਹੈ, ਉਥੇ ਪੰਜਾਬ ਵਿਚਲੇ ਡਿਪੂ ਹੋਲਡਰਾਂ ਨੂੰ ਦਸੰਬਰ 2021 ਤੋਂ ਜੂਨ 2022 ਤੱਕ 22 ਮਹੀਨਿਆਂ ਦਾ ਕਮਿਸ਼ਨ ਦਾ ਤੇਲਾ ਵੀ ਨਹੀਂ ਦੇ ਸਕੀ, ਕਿਉਂਕਿ ਕੇਂਦਰ ਸਰਕਾਰ ਮੁਫ਼ਤ ਅਨਾਜ਼ ਵੰਡਣ ਵਾਲੇ ਡਿਪੂ ਹੋਲਡਰਾਂ ਦੀ ਜਰਾ ਵੀ ਸਾਰ ਨਹੀਂ ਲੈ ਰਹੀ। ਜਿਸ ਕਰਕੇ ਪੰਜਾਬ ਦਾ ਡਿਪੂ ਹੋਲਡਰ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋਇਆ ਬੈਠਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।