ਘਰ ''ਚੋਂ ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਫਰਾਰ

Tuesday, May 01, 2018 - 12:33 PM (IST)

ਘਰ ''ਚੋਂ ਭਾਰੀ ਮਾਤਰਾ ''ਚ ਨਾਜਾਇਜ਼ ਸ਼ਰਾਬ ਬਰਾਮਦ, ਔਰਤ ਫਰਾਰ

ਦੋਰਾਂਗਲਾ/ਗੁਰਦਾਸਪੁਰ (ਵਿਨੋਦ, ਨੰਦਾ) : ਪੁਲਸ ਵਲੋਂ ਇਕ ਘਰ 'ਚੋਂ ਬਾਰੀ ਮਾਤਰਾ 'ਚੋਂ ਨਾਜਾਇਜ਼ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਦੋਰਾਂਗਲਾ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਕਰਮਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਕਰ ਰਹੇ ਸਨ ਕਿ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਇਕ ਔਰਤ ਦੇਵੀ ਪਤਨੀ ਦਲਬੀਰ ਚੰਦ ਨਿਵਾਸੀ ਪਿੰਡ ਮੁਗਲਾਨੀ ਚੱਕ ਆਪਣੇ ਘਰ 'ਚ ਸ਼ਰਾਬ ਵੇਚਣ ਦਾ ਨਾਜਾਇਜ਼ ਕਾਰੋਬਾਰ ਕਰਦੀ ਹੈ, ਜੇ ਪੁਲਸ ਪਾਰਟੀ ਤੁਰੰਤ ਕਾਰਵਾਈ ਕਰੇ ਤਾਂ ਘਰੋਂ ਵੱਡੀ ਮਾਤਰਾ 'ਚ ਸ਼ਰਾਬ ਬਰਾਮਦ ਹੋ ਸਕਦੀ ਹੈ, ਜਿਸ 'ਤੇ ਪੁਲਸ ਪਾਰਟੀ ਵਲੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਉਕਤ ਔਰਤ ਪੁਲਸ ਪਾਰਟੀ ਨੂੰ ਵੇਖ ਕੇ ਭੱਜ ਗਈ ਪਰ ਘਰ ਦੀ ਤਲਾਸ਼ੀ ਲੈਣ 'ਤੇ 25 ਹਜ਼ਾਰ 500 ਐੱਮ. ਐੱਲ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਦੌਰਾਂਗਲਾ ਪੁਲਸ ਸਟੇਸ਼ਨ 'ਚ ਉਕਤ ਔਰਤ ਵਿਰੁੱਧ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News