ਯੂ.ਪੀ. ਤੋਂ ਪੰਜਾਬ ਲਿਆ ਕੇ ਨਾਜਾਇਜ਼ ਹਥਿਆਰ ਵੇਚਣ ਵਾਲਾ ਚੜ੍ਹਿਆ ਪੁਲਸ ਦੇ ਅੜਿੱਕੇ, ਵੱਡੀ ਮਾਤਰਾ ’ਚ ਕਾਰਤੂਸ ਬਰਾਮਦ

07/28/2021 6:01:02 PM

ਗੁਰੂ ਕਾ ਬਾਗ/ਹਰਸ਼ਾ ਛੀਨਾ (ਭੱਟੀ): ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਗੁਲਨੀਤ ਸਿੰਘ ਖੁਰਾਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਥਾਣਾ ਕੰਬੋਅ ਦੇ ਮੁਖੀ ਪ੍ਰਭਜੋਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਚੌਕ ਮੀਰਾਕੋਟ ਨਾਕਾਬੰਦੀ ਦੇ ਸੰਬੰਧ ਵਿਚ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਮੁਤਾਬਕ ਮੁੱਖ ਅਫ਼ਸਰ ਥਾਣਾ ਕੰਬੋ ਵੱਲੋਂ ਚੌਕ ਕੈਂਬਰਿਜ ਸਕੂਲ ਲੁਹਾਰਕਾ ਰੋਡ ਉੱਤੇ ਨਾਕਾਬੰਦੀ ਕਰਕੇ ਇਕ ਚਿੱਟੇ ਰੰਗ ਦੀ ਸ਼ੱਕੀ ਸਵਿਫਟ ਕਾਰ ਨੰਬਰ ਪੀ.ਬੀ. 02 ਡੀ.ਟੀ. 5842 ਨੂੰ ਰੋਕਿਆ ਜਿਸ ਨੂੰ ਬੇਅੰਤ ਸਿੰਘ ਉਰਫ਼ ਨਿੱਕਾ ਪੁੱਤਰ ਗੁਰਨਾਮ ਸਿੰਘ ਵਾਸੀ ਬਾਬੂਨਗੜ੍ਹ ਥਾਣਾ ਤਰਸਿੱਕਾ ਚਲਾ ਰਿਹਾ ਸੀ ਜਿਸ ਨੂੰ ਰੋਕ ਕੇ ਚਾਲਕ ਬੇਅੰਤ ਸਿੰਘ ਦੀ ਤਲਾਸ਼ੀ ਕਰਨ ਤੇ ਉਸ ਦੀ ਡੱਬ ਵਿੱਚੋਂ ਇੱਕ ਪਿਸਤੌਲ ਸਮੇਤ ਦੋ ਕਾਰਤੂਸ ਅਤੇ ਉਸ ਦੀ ਗੱਡੀ ਦੇ ਡੈਸ਼ ਬੋਰਡ ਵਿੱਚੋਂ 4 ਪਿਸਤੌਲ ਬੱਤੀ ਬੋਰ, ਇੱਕ ਦੇਸੀ ਕੱਟਾ 315 ਬੋਰ ਸਮੇਤ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਹੋਏ ਹਨ ਜੋ ਕਿ ਇਹ ਨਾਜਾਇਜ਼ ਪਿਸਤੌਲ ਯੂ.ਪੀ. ਤੋਂ ਖਰੀਦ ਕੇ ਪੰਜਾਬ ਵਿਚ ਵੇਚਣ ਦਾ ਧੰਦਾ ਕਰਦਾ ਸੀ। ਥਾਣਾ ਕੰਬੋਅ ਦੀ ਪੁਲਸ ਵੱਲੋਂ ਬੇਅੰਤ ਸਿੰਘ ਵਿਰੁੱਧ ਆਈ ਪੀ ਸੀ ਦੀ ਧਾਰਾ 25,54,59 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Shyna

Content Editor

Related News