ਨਾਬਾਲਗ ਲਡ਼ਕੀ ਦਾ ਵਿਆਹ ਕਰਨ ਦੇ ਮਾਮਲੇ ’ਚ 2 ਔਰਤਾਂ ਗ੍ਰਿਫਤਾਰ

06/11/2019 4:51:28 AM

ਗੁਰਦਾਸਪੁਰ, (ਹਰਮਨਪ੍ਰੀਤ, ਵਿਨੋਦ)- ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਇਕ ਨਾਬਾਲਿਗ ਲਡ਼ਕੀ ਦਾ ਵਿਆਹ ਕਰਨ ਦੇ ਮਾਮਲੇ ’ਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ 7 ਕਥਿਤ ਦੋਸ਼ੀਆਂ ’ਚੋਂ 2 ਔਰਤਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਰਿਸ਼ਤਾ ਕਰਵਾਉਣ ਵਾਲੀ ਲਡ਼ਕੇ ਦੀ ਭੂਆ ਕਾਂਤਾ ਅਤੇ ਲਡ਼ਕੀ ਦੀ ਮਾਂ ਸੁਨੀਤਾ ਉਰਫ ਬੇਵੀ ਵਾਸੀ ਰਾਮ ਨਗਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਬਾਕੀ ਦੀਆਂ ਗ੍ਰਿਫਤਾਰੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿੰਡ ਰਾਮ ਨਗਰ ਦੇ ਇਕ ਗਰੀਬ ਪਤੀ-ਪਤਨੀ ਦੀ 17 ਸਾਲਾ ਲਡ਼ਕੀ ਗੁਰਦਾਸਪੁਰ ਵਿਖੇ ਆਪਣੇ ਮਾਮੇ ਕੋਲ ਰਹਿੰਦੀ ਸੀ ਅਤੇ ਉਸਦਾ ਵਿਆਹ ਇਕ ਅੰਮ੍ਰਿਤਸਰ ਦੇ 24 ਸਾਲਾ ਨੌਜਵਾਨ ਨਾਲ ਕਰਵਾ ਦਿੱਤੇ ਜਾਣ ਕਾਰਨ ਪੁਲਸ ਨੇ ਲਡ਼ਕੀ ਦੇ ਮਾਤਾ-ਪਿਤਾ, ਮਾਮੇ ਤੋਂ ਇਲਾਵਾ ਵਿਆਹ ਕਰਵਾਉਣ ਵਾਲੇ ਲਡ਼ਕੇ, ਉਸਦੇ ਪਿਤਾ, ਤਾਏ ਅਤੇ ਭੂਆ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿਨ੍ਹਾਂ ’ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Bharat Thapa

Content Editor

Related News