ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਆਈਆਂ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ, ਚੱਲੇ ਤੇਜ਼ਧਾਰ ਹਥਿਆਰ

Thursday, Mar 21, 2024 - 01:18 PM (IST)

ਨਸ਼ਾ ਛੱਡਣ ਦੀਆਂ ਗੋਲੀਆਂ ਲੈਣ ਆਈਆਂ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ, ਚੱਲੇ ਤੇਜ਼ਧਾਰ ਹਥਿਆਰ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਓਟ ਸੈਂਟਰ ਖੋਲੇ ਗਏ ਹਨ ਜਿੱਥੇ‌ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੱਡਣ ਦੀਆਂ ਗੋਲੀਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪੀੜਤ ਨੌਜਵਾਨ ਆਪਣਾ ਆਧਾਰ ਕਾਰਡ ਦਿਖਾ ਕੇ ਗੋਲੀ ਲੈ ਸਕਦੇ ਹਨ ਪਰ ਅਕਸਰ ਵੇਖਿਆ ਗਿਆ ਹੈ ਕਿ ਗੋਲੀ ਲੈਣ ਆਏ ਨੌਜਵਾਨਾਂ ਵੱਲੋਂ  ਆਪਸ ਵਿੱਚ ਹੀ ਲੜ ਪੈਂਦੇ ਹਨ।

ਇਹ ਵੀ ਪੜ੍ਹੋ :  ਸਰਹੱਦ ਪਾਰ ਤੋਂ ਸਾਹਮਣੇ ਆਇਆ ਸ਼ਰਮਨਾਕ ਕਾਰਾ, ਜੀਜੇ ਨੇ 5 ਸਾਲਾ ਸਾਲੀ ਨਾਲ ਪਾਰ ਕੀਤੀਆਂ ਹੱਦਾਂ

ਅਜਿਹਾ ਹੀ ਇੱਕ ਮਾਮਲਾ ਦੀਨਾਨਗਰ ਦੇ ਸਿੰਘੋਵਾਲ ਸੀ. ਐੱਚ. ਸੀ. ਵਿਖੇ ਸਾਹਮਣੇ ਆਇਆ ਹੈ ਜਿੱਥੇ ਨਸ਼ਾ ਛੱਡਣ ਦੀ ਗੋਲੀ ਲੈਣ ਆਏ ਨੌਜਵਾਨਾਂ ਦੇ ਦੋ ਗੁੱਟ ਆਪਸ 'ਚ ਬੁਰੀ ਤਰ੍ਹਾਂ ਭਿੜ ਗਏ ਅਤੇ ਜਿਸ ਕਾਰਨ ਕੁਝ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਮਿਲੀ ਹੈ। ਇਸ ਹਮਲੇ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਓਟ ਸੈਂਟਰ ਵਿੱਚ ਮੌਜੂਦ ਸਟਾਫ਼ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਓਟ ਸੈਂਟਰ ਵਿੱਚ ਆਏ ਨੌਜਵਾਨਾਂ ਵਿੱਚੋਂ ਕੁਝ ਨੌਜਵਾਨ ਆਪਸ ਵਿੱਚ ਉਲਝ ਗਏ ਅਤੇ ਪਹਿਲਾਂ ਉਹਨਾਂ ਵਿੱਚ ਮਾਮੂਲੀ ਖਿੱਚ ਧੂਹ ਹੋਈ  ਅਤੇ ਬਾਅਦ ਵਿੱਚ ‌ ਦੇਖਦੇ ਹੀ ਦੇਖਦੇ ਤੇਜ਼ਧਾਰ ਹਥਿਆਰ ਚੱਲਣ ਲੱਗ ਪਏ। ਮੌਕੇ 'ਤੇ ਮੌਜੂਦ ਥਾਣਾ ਦੀਨਾਨਗਰ ਦੇ ਇੱਕ ਪੁਲਸ ਕਰਮਚਾਰੀ ਵੱਲੋਂ ਬੜੀ ਮੁਸ਼ਕਿਲ ਨਾਲ ਉਨ੍ਹਾਂ ਕੋਲੋਂ ਹਥਿਆਰ ਖੋਹ ਕੇ ਉਹਨਾਂ ਦੀ ਲੜਾਈ ਖ਼ਤਮ ਕਰਵਾਈ ਗਈ ਪਰ ਉਦੋਂ ਤੱਕ ਦੋਨਾਂ ਗੁੱਟਾਂ ਦੇ ਕਈ ਨੌਜਵਾਨ ਜ਼ਖ਼ਮੀ ਹੋ ਚੁੱਕੇ ਸਨ। ਹਾਲਾਂਕਿ ਮੌਕੇ 'ਤੇ ਮੌਜੂਦ ਪੁਲਸ ਕਰਮਚਾਰੀ ਵੱਲੋਂ ਕਿਸੇ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਹੀ ਦੋਵੇਂ ਗੁੱਟਾਂ ਦੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਅਧਿਆਪਕਾ ਦੀ ਹੱਤਿਆ ਕਰਨ ਵਾਲੀਆਂ 2 ਵਿਦਿਆਰਥਣਾਂ ਨੂੰ ਫਾਂਸੀ ਤੇ ਇਕ ਨਾਬਾਲਿਗ ਨੂੰ ਉਮਰ ਕੈਦ

ਓਟ ਸੈਂਟਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਸਿੰਘੋਵਾਲ ਓਟ ਸੈਂਟਰ ਵਿੱਚ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦੀ ਨੌਜਵਾਨ ਦਵਾਈ ਲੈਣ ਆਉਂਦੇ ਹਨ ਅਤੇ ਅਕਸਰ ਉਹ ਓਟ ਸੈਂਟਰ ਦੇ ਕਰਮਚਾਰੀਆਂ ਨਾਲ ਜਾਂ ਫਿਰ ਆਪਸ ਵਿੱਚ ਹੀ ਲੜਾਈ ਝਗੜਾ ਕਰਨ ਲੱਗ ਪੈਂਦੇ ਹਨ ਪਰ ਇੱਥੇ ਸਿਰਫ ਇੱਕ ਹੀ ਪੁਲਸ ਕਰਮਚਾਰੀ ਤੈਨਾਤ ਹੈ। ਉਹਨਾਂ ਮੰਗ ਕੀਤੀ ਕਿ ਇੱਥੇ ਜ਼ਰੂਰਤ ਅਨੁਸਾਰ ਪੁਲਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਵੇ। ਦੂਜੇ ਪਾਸੇ ਜਦੋਂ ਇਸ ਬਾਰੇ ਥਾਣਾ ਦੀਨਾਨਗਰ ਦੇ ਐੱਸ. ਐੱਚ. ਓ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ। ਉਹਨਾਂ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲੜਾਈ ਤਾਂ ਆਪਸ ਵਿੱਚ ਇਨ੍ਹਾਂ ਦੀ ਹੋਈ ਹੈ ਪਰ ਅਜੇ ਤੱਕ ਕਿਸੇ ਗੁੱਟ ਜਾਂ ਓਟ ਸੈਂਟਰ ਦੇ ਸਟਾਫ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਇਸ ਲਈ ਪੁਲਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਸਕਦੀ ਜੇਕਰ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਪੜਤਾਲ ਕਰਨ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ : ਫਰੀਦਕੋਟ 'ਚ ਵਾਪਰੀ ਵੱਡੀ ਘਟਨਾ, ਮਾਮੂਲੀ ਕਲੇਸ਼ ਨੇ ਲਈ ਪਤੀ-ਪਤਨੀ ਦੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News